ਕੁੱਤੇ ਨੇ ਲਿਆ ਬਦਲਾ, ਟੱਕਰ ਮਾਰਨ ਤੋਂ ਬਾਅਦ 12 ਘੰਟਿਆਂ ਅੰਦਰ ਹੀ ਗੱਡੀ ਮਾਲਕ ਦੇ ਘਰ ਪੁੱਜਾ, ਰਾਤ ​​ਵੇਲੇ ਕਾਰ 'ਤੇ ਪਾਈਆਂ ਚਰੀਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਸੀਟੀਵੀ ਕੈਮਰੇ ਰਾਹੀਂ ਹੋਇਆ ਖੁਲਾਸਾ

Dog Scratches Car Madhya Pradesh News in punjabi

Dog Scratches Car Madhya Pradesh News in punjabi : ਤੁਸੀਂ ਕਹਾਣੀਆਂ ਵਿੱਚ ਸੁਣਿਆ ਹੋਵੇਗਾ ਕਿ ਸਿਰਫ਼ ਇਨਸਾਨ ਹੀ ਨਹੀਂ, ਕਈ ਵਾਰ ਜਾਨਵਰ ਵੀ ਬਦਲਾ ਲੈ ਲੈਂਦੇ ਹਨ। ਮਸ਼ਹੂਰ ਅਭਿਨੇਤਾ ਜੈਕੀ ਸ਼ਰਾਫ਼ ਦੀ ਫ਼ਿਲਮ 'ਤੇਰੀ ਮੇਹਰਬਾਨੀਆਂ' 'ਚ ਇਕ ਕੁੱਤਾ ਆਪਣੇ ਮਾਲਕ ਦੀ ਮੌਤ ਦਾ ਬਦਲਾ ਲੈਂਦਾ ਹੈ। ਅਜਿਹੀ ਹੀ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ 'ਚ ਕੁੱਤੇ ਦੇ ਬਦਲੇ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੁੱਤੇ ਨੇ ਟੱਕਰ ਮਾਰਨ ਵਾਲੀ ਕਾਰ ਤੋਂ ਕਰੀਬ 12 ਘੰਟੇ ਬਾਅਦ ਬਦਲਾ ਲਿਆ। ਉਹ ਸਾਰਾ ਦਿਨ ਇੰਤਜ਼ਾਰ ਕਰਦਾ ਰਿਹਾ ਅਤੇ ਰਾਤ ਕਰੀਬ ਡੇਢ ਵਜੇ ਉਸ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਚਾਰੇ ਪਾਸਿਓਂ ਆਪਣੇ ਪੰਜਿਆਂ ਨਾਲ ਚਰੀਟਾਂ ਮਾਰ ਦਿੱਤੀਆਂ।

ਇਸ ਦੌਰਾਨ ਇਕ ਹੋਰ ਕੁੱਤਾ ਵੀ ਉਸ ਦੇ ਨਾਲ ਸੀ। ਕੁੱਤੇ ਦੀ ਇਹ ਹਰਕਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਨੂੰ ਦੇਖ ਕੇ ਕਾਰ ਮਾਲਕ ਦਾ ਪੂਰਾ ਪਰਿਵਾਰ ਹੈਰਾਨ ਰਹਿ ਗਿਆ ਹੈ। ਹਾਲਾਂਕਿ, ਬਦਲਾ ਲੈਣ ਵਾਲੇ ਕੁੱਤੇ ਨੇ ਕਾਰ ਚਾਲਕ ਜਾਂ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।

ਦਰਅਸਲ, ਸ਼ਹਿਰ ਦੇ ਤਿਰੂਪਤੀਪੁਰਮ ਦਾ ਰਹਿਣ ਵਾਲਾ ਪ੍ਰਹਿਲਾਦ ਸਿੰਘ ਘੋਸੀ 17 ਜਨਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ। ਘਰ ਤੋਂ ਕਰੀਬ 500 ਮੀਟਰ ਦੂਰ ਕਾਲੋਨੀ ਦੇ ਇੱਕ ਮੋੜ 'ਤੇ ਬੈਠੇ ਕਾਲੇ ਕੁੱਤੇ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਕਾਫ਼ੀ ਦੂਰ ਤੱਕ ਭੌਂਕਦਾ ਹੋਇਆ ਕਾਰ ਦੇ ਪਿੱਛੇ ਭੱਜਦਾ ਰਿਹਾ।

ਦੂਜੇ ਪਾਸੇ ਰਾਤ ਕਰੀਬ 1 ਵਜੇ ਉਹ ਵਿਆਹ ਤੋਂ ਪਰਤ ਕੇ ਘਰ ਪਰਤਿਆ ਅਤੇ ਕਾਰ ਸੜਕ ਕਿਨਾਰੇ ਖੜ੍ਹੀ ਕਰਕੇ ਸੌਂ ਗਿਆ। ਜਦੋਂ ਸਵੇਰੇ ਜਾਗਿਆ ਤਾਂ ਦੇਖਿਆ ਕਿ ਕਾਰ ਦੇ ਚਾਰੇ ਪਾਸਿਓਂ ਚਰੀਟਾਂ ਮਾਰੀਆਂ ਹੋਈਆਂ ਸਨ ਬਾਅਦ ਵਿਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਇੱਕ ਕੁੱਤਾ ਕਾਰ ਨੂੰ 'ਤੇ ਚਰੀਟਾਂ ਮਾਰਦਾ ਵੇਖਿਆ ਗਿਆ। 

ਪਹਿਲਾਂ ਤਾਂ ਕਾਰ ਚਾਲਕ ਨੂੰ ਕੁਝ ਸਮਝ ਨਹੀਂ ਆਈ, ਪਰ ਫਿਰ ਅਚਾਨਕ ਉਸ ਨੂੰ ਯਾਦ ਆਇਆ ਕਿ ਇਹੀ ਕੁੱਤਾ ਦੁਪਹਿਰ ਵੇਲੇ ਇੱਕ ਕਾਰ ਨਾਲ ਟਕਰਾ ਲਿਆ ਸੀ। ਕੁੱਤੇ ਨੇ ਕਾਰ ਨੂੰ ਸਾਰੇ ਪਾਸੇ ਖੁਰਚਿਆ ਹੋਇਆ ਸੀ। ਡੈਂਟਿੰਗ ਅਤੇ ਪੇਂਟਿੰਗ ਲਈ ਅਗਲੇ ਦਿਨ ਕਾਰ ਨੂੰ ਸ਼ੋਅਰੂਮ ਤੱਕ ਲਿਜਾਣ ਦਾ ਖਰਚਾ ਕਰੀਬ 15 ਹਜ਼ਾਰ ਰੁਪਏ ਆਇਆ।