ਭਤੀਜੇ ਨੇ ਚਾਚੇ ਦੇ ਪ੍ਰਵਾਰ ਦੇ 4 ਜੀਆਂ ਦਾ ਵੱਢਿਆ ਗਲਾ, ਦੋ ਮਾਮੂਸ ਬੱਚੀਆਂ ਦੀ ਹੋਈ ਮੌਤ, ਜਦਕਿ ਚਾਚਾ ਚਾਚੀ ਜ਼ਖ਼ਮੀ
ਮੁਲਜ਼ਮ ਮੌਕੇ ਤੋਂ ਹੋਇਆ ਫ਼ਰਾਰ
Hathers Uttar Pradesh Murder News in punjabi : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਤੇਜ਼ਧਾਰ ਹਥਿਆਰਾਂ ਨਾਲ ਇੱਕੋ ਪਰਿਵਾਰ ਦੇ ਚਾਰ ਲੋਕਾਂ ਦਾ ਗਲਾ ਵੱਢਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਕ ਭਤੀਜੇ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਚਾਚੇ, ਚਾਚੀ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਗਲਾ ਵੱਢ ਦਿੱਤਾ।
ਇਸ ਘਿਨਾਉਣੇ ਕਤਲੇਆਮ 'ਚ ਦੋ ਮਾਸੂਮ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਪਤੀ-ਪਤਨੀ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਅਲੀਗੜ੍ਹ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਸਦਰ ਕੋਤਵਾਲੀ ਇਲਾਕੇ 'ਚ ਆਗਰਾ ਰੋਡ 'ਤੇ ਸਥਿਤ ਆਸ਼ੀਰਵਾਦ ਧਾਮ ਕਾਲੋਨੀ 'ਚ ਛੋਟੇ ਲਾਲ ਪੁੱਤਰ ਕੱਲੂ ਜੋ ਕਿ ਪ੍ਰੋਫ਼ੈਸਰ ਹੈ, ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਪ੍ਰੋਫ਼ੈਸਰ ਮੂਲ ਰੂਪ ਵਿਚ ਫਤਿਹਪੁਰ ਜ਼ਿਲ੍ਹੇ ਦਾ ਵਸਨੀਕ ਹੈ। ਇਸ ਸਮੇਂ ਕੋਤਵਾਲੀ ਚਾਂਦਪਾ ਇਲਾਕੇ ਦੇ ਪਿੰਡ ਮਿਤਾਈ ਵਿੱਚ ਸਥਿਤ ਜਵਾਹਰ ਇੰਟਰ ਕਾਲਜ ਵਿਚ ਪ੍ਰੋਫ਼ੈਸਰ ਵਜੋਂ ਡਿਊਟੀ ਕਰ ਰਿਹਾ ਹੈ।
ਭਤੀਜੇ ਨੇ ਦੇਰ ਰਾਤ ਸੁੱਤੇ ਪਏ ਆਪਣੇ ਚਾਚੇ ਅਤੇ ਚਾਚੀ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀਆਂ ਦੀ ਪਹਿਚਾਣ ਪ੍ਰ਼ੋਫ਼ੈਸਰ ਛੋਟੇਲਾਲ ਤੇ ਉਸ ਦੀ ਪਤਨੀ ਵੀਰਾਂਗਨਾ ਜਦਕਿ ਮ੍ਰਿਤਕਾ ਧੀਆਂ ਦੀ ਪਹਿਚਾਣ ਸ੍ਰਿਸ਼ਟੀ ਉਮਰ 12 ਸਾਲ ਅਤੇ ਦੂਜੀ ਬੇਟੀ ਵਿੱਧੀ ਉਮਰ 6 ਸਾਲ ਵਜੋਂ ਹੋਈ ਹੈ।