‘ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਬਾਰੇ ਚਾਰ ਹਫ਼ਤਿਆਂ ਅੰਦਰ ਫ਼ੈਸਲਾ ਕੀਤਾ ਜਾਵੇ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮ

'Decision on parole of Bhai Jagtar Singh Hawara should be taken within four weeks'

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ 11 ਜੂਨ 2025 ਨੂੰ ਕੇਂਦਰੀ ਜੇਲ੍ਹ ਨੰਬਰ 15, ਮੰਡੌਲੀ, ਨਵੀਂ ਦਿੱਲੀ ਦੇ ਸੁਪਰਡੈਂਟ ਨੂੰ ਦਿੱਤੀ ਦਰਖ਼ਾਸਤ ਸਬੰਧੀ 22 ਜਨਵਰੀ ਤੋਂ ਚਾਰ ਹਫਤਿਆਂ ਵਿਚ ਪੈਰੋਲ ਸਬੰਧੀ ਫੈਸਲੇ ਨੂੰ ਭਾਈ ਹਵਾਰਾ ਤੇ ਉਹਨਾਂ ਦੇ ਵਕੀਲ ਨੂੰ ਸੂਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਭਾਈ ਜਗਤਾਰ ਸਿੰਘ ਹਵਾਰਾ ਵਲੋਂ ਦਿੱਲੀ ਹਾਈ ਕੋਰਟ ਵਿਚ ਪੈਰਵਾਈ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਏਕਤਾ ਵਤਸ ਤੇ ਐਡਵੋਕੇਟ ਜਾਹਨਵੀ ਗਰਗ ਕਰ ਰਹੇ ਹਨ।