ਸ਼ਹੀਦਾਂ ਦੇ ਘਰ 'ਦਰਦ ਦਾ ਦਰਿਆ' ਅਤੇ 'ਪ੍ਰਾਈਮ ਟਾਈਮ ਮਨਿਸਟਰ' ਦਰਿਆ 'ਚ ਸ਼ੂਟਿੰਗ ਕਰ ਰਹੇ ਸਨ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਵੀ ਚੈਨਲ ਲਈ ਫ਼ਿਲਮ ਦੀ ਸ਼ੂਟਿੰਗ ਕਰਨ ਸਬੰਧੀ ਖ਼ਬਰਾਂ.......
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਵੀ ਚੈਨਲ ਲਈ ਫ਼ਿਲਮ ਦੀ ਸ਼ੂਟਿੰਗ ਕਰਨ ਸਬੰਧੀ ਖ਼ਬਰਾਂ ਦੇ ਮਾਮਲੇ ਵਿਚ ਦੋਸ਼ ਲਾਇਆ ਕਿ ਜਦ ਸ਼ਹੀਦਾਂ ਦੇ ਘਰ 'ਦਰਦ ਦਾ ਦਰਿਆ ਵਹਿ ਰਿਹਾ ਸੀ ਤਾਂ 'ਪ੍ਰਾਈਮ ਮਨਿਸਟਰ' ਹਸਦੇ ਹੋਏ ਦਰਿਆ ਵਿਚ ਸ਼ੂਟਿੰਗ ਕਰ ਰਹੇ ਸਨ। ਗਾਂਧੀ ਨੇ ਪ੍ਰਧਾਨ ਮੰਤਰੀ ਦੀ ਸ਼ੂਟਿੰਗ ਨਾਲ ਜੁੜੀ ਤਸਵੀਰ ਟਵਿਟਰ 'ਤੇ ਸਾਂਝੀ ਕਰਦਿਆਂ ਕਿਹਾ,
'ਪੁਲਵਾਮਾ ਵਿਚ 40 ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਦੇ ਤਿੰਨ ਘੰਟੇ ਮਗਰੋਂ ਵੀ 'ਪ੍ਰਾਈਮ ਟਾਈਮ ਮਨਿਸਟਰ' ਫ਼ਿਲਮ ਸ਼ੂਟਿੰਗ ਕਰਦੇ ਰਹੇ। ਦੇਸ਼ ਦੇ ਦਿਲ ਅਤੇ ਸ਼ਹੀਦਾਂ ਦੇ ਘਰਾਂ ਵਿਚ ਦਰਜ ਦਾ ਦਰਿਆ ਵਹਿ ਰਿਹਾ ਸੀ ਅਤੇ ਉਹ ਹਸਦੇ ਹੋਏ ਦਰਿਆ ਵਿਚ ਫ਼ੋਟੋਸ਼ੂਟ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਅਪਣੀ ਸੱਤਾ ਬਚਾਉਣ ਲਈ ਜਵਾਨਾਂ ਦੀ ਸ਼ਹਾਦਤ ਅਤੇ ਰਾਜਧਰਮ ਭੁੱਲ ਗਏ। (ਏਜੰਸੀ)