ਆਮ ਆਦਮੀ ਪਾਰਟੀ ਦਾ 20 ਰਾਜਾਂ ਵਿੱਚ ਰਾਸ਼ਟਰ ਨਿਰਮਾਣ ਅਭਿਆਨ ਸ਼ੁਰੂ , ਜਾਰੀ ਕੀਤਾ ਮੋਬਾਇਲ ਨੰਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਨੇ ਅੱਜ ਤੋਂ 20 ਰਾਜਾਂ ਵਿੱਚ ਰਾਸ਼ਟਰ ਨਿਰਮਾਣ ਅਭਿਆਨ ਦੀ ਸੁਰੂਆਤ ਕੀਤੀ ਹੈ। ਪਾਰਟੀ ਦਿੱਲੀ ਪ੍ਰਦੇਸ਼ ਨਿਯੋਜਕ ਕੈਬਨਿਟ ਮੰਤਰੀ ਗੋਪਾਲ ਰਾਏ ਨੇ

File Photo

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਅੱਜ ਤੋਂ 20 ਰਾਜਾਂ ਵਿੱਚ ਰਾਸ਼ਟਰ ਨਿਰਮਾਣ ਅਭਿਆਨ ਦੀ ਸੁਰੂਆਤ ਕੀਤੀ ਹੈ। ਪਾਰਟੀ ਦਿੱਲੀ ਪ੍ਰਦੇਸ਼ ਨਿਯੋਜਕ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਪਾਰਟੀ ਦਫਤਰ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦੇਸ਼ ਦੇ 20 ਰਾਜਾਂ ਵਿੱਚ ਰਾਸ਼ਟਰ ਨਿਰਮਾਣ ਅਭਿਆਨ ਦੀ ਸੁਰੂ੍ਆਤ ਐਤਵਾਰ ਨੂੰ ਕਰੇਗੀ।

ਰਾਏ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਅਭਿਆਨ ਦੇ ਨਾਲ ਜੁੜਣ ਲਈ ਫੋਨ ਨੰਬਰ 9871010101 ਉੱਪਰ ਮਿਸ ਕਾੱਲ ਕਰਕੇ ਜੁੜ ਸਕਦੇ ਹਨ।   
ਉਹਨਾਂ ਕਿਹਾ ਕਿ ਦਿੱਲੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਸੰਦੇਸ਼ ਦਿਤੇ ਹਨਪਹਿਲਾ , ਜਾਤੀਵਾਦ ਅਤੇ ਖੇਤਰਵਾਦ ਦੀ ਰਾਜਨੀਤੀ ਦੀ ਜਗ੍ਹਾ ਕੰਮ ਦੀ ਰਾਜਨੀਤੀ ਨਾਲ ਵੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ।

ਦੂਸਰਾ, ਜਨਤਾ ਨੇ ਭੜਕਾਊ ਭਾਸ਼ਣ ਅਤੇ ਰਾਜਨੀਤੀ ਨੂੰ ਨਕਾਰਾਤਮਕਤਾ ਦੇ ਰਸਤੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਨੂੰ ਫਿਟਕਾਰ ਦਿੱਤਾ ਹੈ। ਤੀਸਰਾ ਦਿੱਲੀ ਕੇਵਲ ਇੱਕ ਰਾਜ ਨਹੀਂਬਲਕਿ ਦਿੱਲੀ ,"ਮਿਨੀ ਇੰਡੀਆ "ਹੈ। ਇੱਥੇ ਦੇਸ਼ ਭਰ ਵਿੱਚੋ ਆ ਕੇ ਪ੍ਰਵਾਸੀ ਰਹਿੰਦੇ ਹਨ। ਉਹਨਾਂ ਕਿਹਾ ਕਿ ਜਨਤਾ ਨੇ ਆਮ ਆਦਮੀ ਨੂੰ ਬਹੁਮਤ ਦਿੱਤਾ ਹੈ,

ਇਸਦੇ ਨਾਲ ਨਵੇਂ ਰਾਸ਼ਟਰ ਦੇ ਨਿਰਮਾਣ ਦਾ ਮਾਡਲ , ਇੱਕ ਚੰਗੀ ਗਵਰਨੈਸ ਦਾ ਮਾਡਲ ਵੀ ਖੜ੍ਹਾ ਹੋਇਆ ਹੈ। ਆਮ ਆਦਮੀ ਪਾਰਟੀ ਸਥਾਨਕ ਲੋਕਾਂ ਤੱਕ ਪਹੁੰਚ ਬਨਾਉਣ ਲਈ ਵੱਖਰੇ-ਵੱਖਰੇ ਰਾਜਾਂ ਲਈ ਉਹਨਾਂ ਦੀਆਂ ਭਾਸ਼ਾਵਾ ਵਿੱਚ ਪੋਸਟਰ ਤਿਆਰ ਕਰਵਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।