ਹੁਣ ਲੱਦਾਖ ਪਹੁੰਚਿਆ ਕੋਰੋਨਾ ਵਾਇਰਸ, ਫੌਜ ਵੀ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਸੀ, ਉਥੇ ਹੀ ਲੱਦਾਖ ਦੀ ਲੇਹ ਘਾਟੀ ਵਿੱਚ ਵੀ ਕਰੋਨਾ ਵਾਇਰਸ ਦਾ ਖੌਫ਼ ਦੇਖਣ ਨੂੰ ਮਿਲ ਰਿਹਾ ਹੈ

File Photo

ਲੇਹ: ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਸੀ, ਉਥੇ ਹੀ ਲੱਦਾਖ ਦੀ ਲੇਹ ਘਾਟੀ ਵਿੱਚ ਵੀ ਕਰੋਨਾ ਵਾਇਰਸ ਦਾ ਖੌਫ਼ ਦੇਖਣ ਨੂੰ ਮਿਲ ਰਿਹਾ ਹੈ। ਲੇਹ ਦਾ ਸਥਾਨਕ ਪ੍ਰਸਾਸਨ ਇਸ ਵਾਇਰਸ ਨੂੰ ਲੈ ਕੇ ਚਿੰਤਾ ਵਿਚ ਹੈ। ਉੱਥੇ ਹੀ ਫੌਜੀ ਟੁਕੜੀਆਂ ਵਿੱਚ ਕਰੋਨਾ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਹੁਣ ਤੱਕ ਲੇਹ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਰਨ ਵਾਲਾ ਇਹ ਮਰੀਜ ਫੇਆਂਗ ਮੋਨਾਸਟਰੀ ਤੋਂ ਵਾਪਿਸ  ਲੇਹ ਆਇਆ ਸੀ । ਲੇਹ ਵਿੱਚ ਸਥਿਤ ਸੋਨਮ ਨੁਰਬੂ ਹਸਤਪਤਾਲ ਵੱਲੋਂ ਚੀਫ਼ ਮੈਡੀਕਲ ਅਫ਼ਸਰ ਲੇਹ ਨੂੰ ਇਸ ਮਾਮਲੇ ਬਾਰੇ ਚੌਕੰਨੇ ਕਹਿਣ ਲਈ ਕਿਹਾ ਗਿਆ ਹੈ।

ਸੂਤਰਾਂ ਅਨੁਸਾਰ ਹਸਤਪਾਲ ਅਥਾਰਟੀ ਦੁਆਰਾ ਚੀਫ ਮੈਡੀਕਲ ਅਫ਼ਸਰ ਲੇਹ ਨੂੰ ਜਾਣਕਾਰੀ ਦਿੱਤੀ ਗਈ। ਹਸਪਤਾਲ ਦੁਆਰਾ ਦੋ ਮਰੀਜਾਂ ਦੀ ਜਾਂਚ ਕੀਤੀ ਗਈ ਹੈ ਜਿੰਨ੍ਹਾਂ ਨੂੰ ਕਰੋਨਾ ਵਾਇਰਸ ਹੋਣ ਦੀ ਸ਼ੱਕ  ਸੀ। ਇਹਨਾਂ ਵਿੱਚੋਂ ਇੱਕ ਮਰੀਜ ਨੂੰ ਆਈਸੀਯੂ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਦੂਜੇ ਮਰੀਜ ਨੂੰ ਜਰਨਲ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਚੀਫ਼ ਮੈਡੀਕਲ ਅਫਸਰ ਲੇਹ ਨੂੰ ਕਿਹਾ ਗਿਆ ਕਿ ਛੇਤੀ ਤੋਂ ਛੇਤੀ ਸੈਂਪਲ ਲਵੇ ਅਤੇ ਜਾਂਚ ਲਈ ਅੱਗੇ ਲੋਬਾਰਟਰੀ ਵਿੱਚ ਭੇਜੇ। 

ਚੀਫ ਮੈਡੀਕਲ ਅਫਸਰ ਨੂੰ ਇਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਦਿਨੀਂ ਜੋ ਸ਼ੱਕੀ ਮਰੀਜ ਫਆਂਗ ਮੋਨਾਸਟਰੀ ਤੋਂ ਲੇਹ ਆਇਆ ਸੀ ਉਸ ਦੀ ਅਚਾਨਕ ਬੁਖਾਰ ਨਾਲ ਮੌਤ ਹੋ ਗਈ ਅਤੇ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਰਿਹਾ ਕਿ ਮਰਨ ਵਾਲਾ ਮਰੀਜ ਕਰੋਨਾ ਵਾਇਰਸ ਨਾਲ ਪੀੜਤ ਸੀ ।  
ਹਸਪਤਾਲ ਅਥਾਰਟੀ ਵੱਲੋਂ ਚੀਫ਼ ਮੈਡੀਕਲ ਅਫਸਰ ਨੇ ਉਚੇਚੇ ਤੌਰ ‘ਤੇ ਕਿਹਾ ਕਿ ਜਰਨਲ ਆਈਸੋਲੇਸ਼ਨ ਵਾਰਡ ਵਿਚ ਦਾਖਲ ਸ਼ੱਕੀ ਮਰੀਜਾਂ ਦੇ ਸੈਂਪਲ ਜਾਂਚ ਲਈ ਤਰੁੰਤ ਭੇਜੇ ਜਾਣ , ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਵਾਇਰਸ ਤੋਂ ਨੌਜਵਾਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।