ਝੂਠ ਸਾਬਿਤ ਹੋਇਆ ਸਾਲਾਂ ਪੁਰਾਣਾ ਚੋਰੀ ਦਾ ਕੇਸ, ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਹੋਈ ਔਰਤ ਨੂੰ ਮਿਲਣਗੇ 15 ਕਰੋੜ!
'ਨਿਊਯਾਰਕ ਪੋਸਟ' ਮੁਤਾਬਕ ਇਹ ਘਟਨਾ 2016 ਦੀ ਹੈ। ਲੈਸਲੀ ਨਰਸ ਨਾਂ ਦੀ ਔਰਤ ਵਾਲਮਾਰਟ 'ਚ ਖਰੀਦਦਾਰੀ ਕਰਨ ਗਈ ਸੀ।
ਨਵੀਂ ਦਿੱਲੀ - ਮਲਟੀਨੈਸ਼ਨਲ ਕੰਪਨੀ ਵਾਲਮਾਰਟ ਨੂੰ ਅਮਰੀਕੀ ਮਹਿਲਾ ਨੂੰ 15 ਕਰੋੜ ਰੁਪਏ ਦਾ ਹਰਜਾਨਾ ਦੇਣਾ ਪਵੇਗਾ ਕਿਉਂਕਿ ਕੰਪਨੀ ਦੇ ਕਰਮਚਾਰੀਆਂ ਨੇ ਉਸ 'ਤੇ 48 ਡਾਲਰ (ਕਰੀਬ 3,600 ਰੁਪਏ) ਦਾ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾਇਆ ਸੀ ਜੋ ਕਿ ਝੂਟਾ ਸਾਬਿਤ ਹੋਇਆ ਹੈ। ਇਲਜ਼ਾਮ ਲੱਗਣ ਤੋਂ ਬਾਅਦ ਮਹਿਲਾ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ ਜਿੱਥੇ ਫੈਸਲਾ ਉਸ ਦੇ ਹੱਕ ਵਿਚ ਆਇਆ ਅਤੇ ਵਾਲਮਾਰਟ ਨੂੰ ਹਰਜਾਨਾ ਭਰਨ ਦਾ ਹੁਕਮ ਦਿੱਤਾ ਗਿਆ।
'ਨਿਊਯਾਰਕ ਪੋਸਟ' ਮੁਤਾਬਕ ਇਹ ਘਟਨਾ 2016 ਦੀ ਹੈ। ਲੈਸਲੀ ਨਰਸ ਨਾਂ ਦੀ ਔਰਤ ਵਾਲਮਾਰਟ 'ਚ ਖਰੀਦਦਾਰੀ ਕਰਨ ਗਈ ਸੀ।
ਪਰ ਜਿਵੇਂ ਹੀ ਉਹ ਸਾਮਾਨ ਲੈ ਕੇ ਬਾਹਰ ਆਉਣ ਲੱਗੀ ਤਾਂ ਉਥੇ ਮੌਜੂਦ ਸਟਾਫ ਨੇ ਉਸ ਨੂੰ ਰੋਕ ਲਿਆ। ਉਸ ਨੇ ਔਰਤ 'ਤੇ ਸਾਮਾਨ ਚੋਰੀ ਕਰਨ ਅਤੇ ਸਟੋਰ ਤੋਂ ਬਾਹਰ ਨਿਕਲਣ ਦਾ ਦੋਸ਼ ਲਗਾਇਆ। ਜਦੋਂਕਿ ਔਰਤ ਦਾ ਕਹਿਣਾ ਹੈ ਕਿ ਉਸ ਨੇ 3600 ਰੁਪਏ ਦੀ ਖਰੀਦਦਾਰੀ ਕੀਤੀ ਸੀ, ਜਿਸ ਦਾ ਭੁਗਤਾਨ ਉਸ ਨੇ ਕਰ ਦਿੱਤਾ ਹੈ। ਪਰ ਫਿਰ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਨਾ ਹੀ ਨਹੀਂ ਬਾਅਦ 'ਚ ਉਸ ਖਿਲਾਫ਼ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਨੂੰ ਇੱਕ ਲਾਅ ਫਰਮ ਵੱਲੋਂ ਨੋਟਿਸ ਭੇਜਿਆ ਗਿਆ ਸੀ।
ਲੈਸਲੀ ਨੇ ਦਾਅਵਾ ਕੀਤਾ ਕਿ ਇਹ ਨੋਟਿਸ ਵਾਲਮਾਰਟ ਵੱਲੋਂ ਭੇਜੇ ਜਾ ਰਹੇ ਸੀ। ਕੰਪਨੀ ਨੂੰ 3,600 ਰੁਪਏ ਦੇ ਮਾਲ ਦੇ ਬਦਲੇ 15,000 ਰੁਪਏ ਦੇਣ ਲਈ ਮਜਬੂਰ ਕੀਤਾ ਗਿਆ। ਆਖਰ ਤੰਗ ਆ ਕੇ 2018 ਵਿੱਚ ਲੈਸਲੀ ਨੇ ਵਾਲਮਾਰਟ ਦੇ ਖਿਲਾਫ ਮੁਕੱਦਮਾ ਵੀ ਦਾਇਰ ਕਰ ਦਿੱਤਾ। ਇਸ ਮਾਮਲੇ ਵਿਚ ਸਥਾਨਕ ਅਦਾਲਤ ਨੇ ਲੈਸਲੀ ਦੇ ਹੱਕ ਵਿਚ ਫੈਸਲਾ ਸੁਣਾਇਆ। ਜਿਸ ਵਿਚ ਵਾਲਮਾਰਟ ਨੂੰ 2.1 ਮਿਲੀਅਨ ਡਾਲਰ (15 ਕਰੋੜ ਰੁਪਏ ਤੋਂ ਵੱਧ) ਹਰਜਾਨੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ ਵਾਲਮਾਰਟ ਇਸ ਨੂੰ ਉਪਰਲੀ ਅਦਾਲਤ 'ਚ ਚੁਣੌਤੀ ਦੇਵੇਗਾ। ਲੈਸਲੀ ਨੇ ਕਿਹਾ ਕਿ ਵਾਲਮਾਰਟ ਪਹਿਲਾਂ ਵੀ ਗਾਹਕਾਂ 'ਤੇ ਚੋਰੀ ਦਾ ਦੋਸ਼ ਲਗਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੀ ਰਹੀ ਹੈ ਪਰ ਮੈਂ ਇਸ ਦੇ ਖਿਲਾਫ ਆਵਾਜ਼ ਉਠਾਈ, ਤਾਂ ਜੋ ਦੂਜਿਆਂ ਨੂੰ ਇਸ ਤੋਂ ਬਚਾਇਆ ਜਾ ਸਕੇ।