BharatPe ਨੇ ਕੰਪਨੀ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਦੀ ਪਤਨੀ ਮਾਧੁਰੀ ਜੈਨ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੰਡਾਂ ਦੀ ਦੁਰਵਰਤੋਂ ਦੇ ਲੱਗੇ ਦੋਸ਼

Madhuri Jain

 

 ਨਵੀ ਦਿੱਲੀ : ਭਾਰਤਪੇ ਨੇ ਕੰਪਨੀ ਦੀ ਕੰਟਰੋਲਰ ਮਾਧੁਰੀ ਜੈਨ ਨੂੰ 'ਫੰਡਾਂ ਦੀ ਦੁਰਵਰਤੋਂ' ਦੇ ਦੋਸ਼ 'ਚ ਬਰਖਾਸਤ ਕਰ ਦਿੱਤਾ ਹੈ। ਦੱਸ ਦੇਈਏ ਕਿ ਮਾਧੁਰੀ ਜੈਨ ਭਾਰਤਪੇ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਦੀ ਪਤਨੀ ਹੈ। ਜੈਨ 'ਤੇ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਦੋਸ਼ ਹੈ ਕਿ ਜੈਨ ਕੰਪਨੀ ਦੇ ਪੈਸੇ ਦੀ ਦੁਰਵਰਤੋਂ ਕਰਦੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਪੇ ਨੇ ਮਾਧੁਰੀ ਜੈਨ ਗਰੋਵਰ ਦਾ ਸਰਵਿਸ ਐਗਰੀਮੈਂਟ ਖ਼ਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਮਾਧੁਰੀ ਜੈਨ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ।

 

 

ਦੱਸ ਦੇਈਏ ਕਿ ਭਾਰਤਪੇ ਕੰਪਨੀ ਦੀ ਕੀਮਤ 2.8 ਬਿਲਿਅਨ ਡਾਲਰ ਹੈ। ਜੈਨ ਅਕਤੂਬਰ 2018 ਤੋਂ ਇਸ ਕੰਪਨੀ ਦੇ ਵਿੱਤ ਨੂੰ ਸੰਭਾਲ ਰਹੀ ਸੀ। ਅਲਵੇਰੇਜ਼ ਐਂਡ ਮਾਰਸੇਲ ਇਨਵੈਸਟੀਗੇਸ਼ਨਜ਼ ਦੁਆਰਾ ਸ਼ੁਰੂਆਤੀ ਜਾਂਚ ਵਿੱਚ ਉਸਦਾ ਨਾਮ ਵੀ ਸਾਹਮਣੇ ਆਇਆ ਸੀ। ਸੂਤਰਾਂ ਅਨੁਸਾਰ ਉਸ ਨੂੰ ਇਕ ਪ੍ਰਮੁੱਖ ਪ੍ਰਬੰਧਕੀ ਅਮਲਾ ਦੇ ਰੂਪ ਨਹੀਂ ਮੰਨਿਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਨੇ ਬੋਰਡ ਦੀ ਸਮੀਖਿਆ ਲਈ ਅੰਤਿਮ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਉਸ ਨੂੰ ਤੁਰੰਤ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ।

ਜੈਨ ਨੇ 10 ਫਰਵਰੀ ਨੂੰ ਭਾਰਤ ਪੇਅ ਦੇ ਬੋਰਡ ਨੂੰ ਲਿਖੇ ਪੱਤਰ 'ਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣਾ ਅਸਤੀਫਾ ਨਹੀਂ ਦਿੱਤਾ, ਜਿਸ ਨੂੰ ਕੰਪਨੀ ਨੇ ਸਵੀਕਾਰ ਕਰ ਲਿਆ ਹੈ। ਭਾਰਤ ਪੇਅ ਨੇ ਇਕ ਇੰਟਰਵਿਊ 'ਚ ਦੱਸਿਆ ਸੀ, ਕੰਪਨੀ ਨੇ ਕਦੇ ਅਸਤੀਫਾ ਨਹੀਂ ਮੰਗਿਆ, ਇਸ ਲਈ ਇਸ ਨੂੰ ਸਵੀਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ, ਕੰਪਨੀ ਨੇ ਦੱਸਿਆ ਕਿ ਮਾਧੁਰੀ ਜੈਨ ਨੂੰ ਛੁੱਟੀ 'ਤੇ ਜਾਣ ਲਈ ਕਿਹਾ ਗਿਆ ਸੀ।

ਕੰਪਨੀ ਨੇ ਪਾਇਆ ਕਿ ਜੈਨ ਨਿੱਜੀ ਖਰੀਦਦਾਰੀ ਲਈ ਫੰਡਾਂ ਦੀ ਵਰਤੋਂ ਵੀ ਕਰ ਰਹੀ ਸੀ। ਭਾਰਤ ਪੇ ਦੇ ਮੈਨੇਜਰ ਅਤੇ ਮਾਧੁਰੀ ਜੈਨ ਦੇ ਪਤੀ ਅਸ਼ਨੀਰ ਗਰੋਵਰ ਨੇ 19 ਜਨਵਰੀ ਨੂੰ ਬੋਰਡ ਦੀ ਮੀਟਿੰਗ ਵਿੱਚ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਉਸਨੇ ਤੁਰੰਤ ਫੈਸਲਾ ਵਾਪਸ ਲੈ ਲਿਆ ਸੀ। ਗਰੋਵਰ ਨੇ BharatPe ਦੇ ਬੋਰਡ ਨੂੰ ਕਿਹਾ ਸੀ ਕਿ ਜੈਨ ਦੇ ਅਸਤੀਫੇ 'ਤੇ ਅੰਤਿਮ ਫੈਸਲਾ ਅਪ੍ਰੈਲ 'ਚ ਕੰਪਨੀ 'ਚ ਉਸਦੀ ਵਾਪਸੀ ਤੋਂ ਬਾਅਦ ਲਿਆ ਜਾਵੇਗਾ।