ਕਿਸਾਨ ਭਾਜਪਾ ਸਰਕਾਰ ਦੇ ਕੀਤੇ ਜ਼ੁਲਮਾਂ ਨੂੰ ਕਦੇ ਨਹੀਂ ਭੁੱਲਣਗੇ - ਪ੍ਰਿਯੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖੀਮਪੁਰ ਖੇੜੀ ਮਾਮਲੇ ਸਬੰਧੀ ਭਾਜਪਾ ਸਰਕਾਰ 'ਤੇ ਸਾਧਿਆ ਨਿਸ਼ਾਨਾ 

Priyanka Gandhi

ਨਵੀਂ ਦਿੱਲੀ :  ਯੂਪੀ ਦੇ 9 ਜ਼ਿਲ੍ਹਿਆਂ ਦੀਆਂ 59 ਸੀਟਾਂ ' ਤੇ ਚੌਥੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਪੀਲੀਭੀਤ, ਲਖੀਮਪੁਰ ਖੇੜੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਅਤੇ ਫਤਿਹਪੁਰ ਵਿੱਚ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।

ਇਸ ਦੇ ਚਲਦੇ ਹੀ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ''ਬਹੁਤ ਸ਼ਰਮਨਾਕ ਗੱਲ ਹੈ ਕਿ ਲਖੀਮਪੁਰ ਖੇੜੀ ਹਿੰਸਾ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਖ਼ੁਦ ਮਾਨਯੋਗ ਸੁਪਰੀਮ ਕੋਰਟ ਵਿਚ ਜਾ ਕੇ ਇਨਸਾਫ਼ ਦੀ ਗੁਹਾਰ ਲਗਾਉਣੀ ਪੈ ਰਹੀ ਹੈ।

ਜ਼ਿੰਮੇਵਾਰੀ ਸਰਕਾਰ ਦੀ ਸੀ ਪਰ ਭਾਜਪਾ ਨੇ ਸਾਰੀ ਤਾਕਤ ਮੰਤਰੀ ਦੇ ਪੁੱਤਰ ਨੂੰ ਬਚਾਉਣ ਵਿਚ ਲਗਾ ਦਿਤੀ। ਕਿਸਾਨ ਭਾਜਪਾ ਸਰਕਾਰ ਦੇ ਇਸ ਜ਼ੁਲਮ ਨੂੰ ਕਦੇ ਨਹੀਂ ਭੁੱਲਣਗੇ।''