UP ਚੋਣਾਂ: ਲਖੀਮਪੁਰ 'ਚ EVM ਮਸ਼ੀਨ ਨਾਲ ਹੋਈ ਛੇੜਛਾੜ, ਪਾਇਆ Fevikwik

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੇ ਵਿਰੋਧ ਤੋਂ ਡਰੇ ਅਜੈ ਮਿਸ਼ਰਾ ਟੇਨੀ ਨੇ ਵੀ ਪੁਲਿਸ ਦੇ ਪਹਿਰੇ ‘ਚ ਲਖੀਮਪੁਰ ਖੀਰੀ ‘ਚ ਪਾਈ ਵੋਟ

Vote

 

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਇਸ ਪੜਾਅ ਵਿਚ 9 ਜ਼ਿਲ੍ਹਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਹੋਈ। ਇਸ ਵਿੱਚ ਲਖਨਊ, ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉੱਨਾਵ, ਰਾਏਬਰੇਲੀ, ਫਤਿਹਪੁਰ ਤੇ ਬਾਂਦਾ ਜ਼ਿਲ੍ਹੇ ਸ਼ਾਮਲ ਹਨ। ਇਸ ਪੜਾਅ 'ਚ ਲਖੀਮਪੁਰ ਖੀਰੀ ਵਿੱਚ ਵੀ ਵੋਟਾਂ ਪਈਆਂ।

 

 

ਇਸ ਦੌਰਾਨ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਸਦਰ ਵਿਧਾਨ ਸਭਾ ਸੀਟ 'ਤੇ ਈਵੀਐਮ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਲਖੀਮਪੁਰ ਸਦਰ ਵਿਧਾਨ ਸਭਾ ਹਲਕੇ ਦੇ ਕਾਦੀਪੁਰ ਸਾਨੀ ਪੋਲਿੰਗ ਬੂਥ ’ਤੇ ਲਗਾਏ ਗਏ ਈਵੀਐਮ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਫੈਵੀਕਵਿੱਕ ਪਾ ਦਿੱਤਾ, ਜਿਸ ਕਾਰਨ ਕਰੀਬ ਡੇਢ ਘੰਟੇ ਤੱਕ ਵੋਟਿੰਗ ਵਿੱਚ ਵਿਘਨ ਪਿਆ ਰਿਹਾ। 

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਉਤਕਰਸ਼ ਵਰਮਾ ਨੇ ਕਿਹਾ, 'ਕਿਸੇ ਨੇ ਸ਼ਰਾਰਤ ਕਰਦੇ ਹੋਏ ਪਹਿਲੇ ਨੰਬਰ 'ਤੇ ਜੋ ਸਾਡਾ ਬਟਨ ਹੈ 'ਤੇ ਫੈਵੀਕਵਿੱਕ ਲਗਾ ਦਿੱਤਾ। ਇਸ ਕਾਰਨ ਬਟਨ ਨਹੀਂ ਦਬਾਇਆ ਜਾ ਰਿਹਾ ਸੀ। ਅਸੀਂ ਤੁਰੰਤ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਹਰਕਤ ਵਿੱਚ ਆ ਗਿਆ। ਇਸ ਦੌਰਾਨ ਕਰੀਬ ਡੇਢ ਘੰਟੇ ਤੱਕ ਵੋਟਿੰਗ ਰੋਕੀ ਗਈ।

ਉਤਕਰਸ਼ ਵਰਮਾ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਸ ਦੀ ਤਸਵੀਰ ਜ਼ਰੂਰ ਸੀਸੀਟੀਵੀ ਵਿੱਚ ਹੋਵੇਗੀ। ਸੈਕਟਰ ਮੈਜਿਸਟ੍ਰੇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਨੇ ਪਹਿਲੇ ਨੰਬਰ ਦੇ ਬਟਨ 'ਤੇ ਫੈਵੀਕਵਿੱਕ  ਲਗਾ ਦਿੱਤਾ ਹੈ, ਜਿਸ ਨਾਲ ਬਟਨ ਦੱਬ ਨਹੀਂ ਰਿਹਾ ਸੀ। ਇਸੇ ਦੌਰਾਨ ਪੋਲਿੰਗ ਬੂਥ 'ਤੇ ਲਾਈਨ 'ਚ ਖੜ੍ਹੇ ਇਕ ਵੋਟਰ ਨੇ ਕਿਹਾ, 'ਇੱਥੇ ਸਵੇਰ ਤੋਂ ਹੀ ਵੋਟਿੰਗ ਚੱਲ ਰਹੀ ਸੀ। ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਇਕ ਵਿਅਕਤੀ ਨੇ ਦੱਸਿਆ ਕਿ EVM 'ਤੇ Faviquick ਲੱਗਾ ਹੈ, ਬਟਨ ਨਹੀਂ ਦਬਾਇਆ ਜਾ ਰਿਹਾ। ਅਸੀਂ ਕਰੀਬ ਦੋ ਘੰਟੇ ਖੜ੍ਹੇ ਰਹੇ।

ਲਖੀਮਪੁਰ ਖੀਰੀ ਦੀਆਂ 8 ਸੀਟਾਂ ਵਿੱਚ ਵੋਟਾਂ ਪਾਈਆਂ ਗਈਆਂ। ਇਸਦੇ ਨਾਲ ਹੀ ਭਾਰੀ ਸੁਰੱਖਿਆ ਵਿਚਾਲੇ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਲਖੀਮਪੁਰ ਖੀਰੀ ਵਿੱਚ ਵੋਟ ਪਾਈ। ਇਸ ਦੌਰਾਨ ਮੀਡੀਆ ਨੂੰ ਪੋਲਿੰਗ ਬੂਥ ਤੋਂ ਬਾਹਰ ਰੱਖਿਆ ਗਿਆ। ਮੰਤਰੀ ਅਜੈ ਮਿਸ਼ਰ ਟੇਨੀ ਨੂੰ ਕੇਂਦਰੀ ਅਰਧ-ਫੌਜੀ ਬਲਾਂ ਦੇ ਜਵਾਨਾਂ ਦੇ ਨਾਲ-ਨਾਲ ਸਥਾਨਕ ਪੁਲਿਸ ਮੁਲਾਜ਼ਮਾਂ ਦੀ ਸਖਤ ਸੁਰੱਖਿਆ ਹੇਠ ਪੋਲਿੰਗ ਬੂਥ ਤੱਕ ਲਿਜਾਇਆ ਗਿਆ। ਪੋਲਿੰਗ ਬੂਥ ਤੋਂ ਬਾਹਰ ਨਿਕਲਦੇ ਹੋਏ ਅਜੈ ਮਿਸ਼ਰ ਟੇਨੀ ਨੇ ਵਿਕਟਰੀ ਸਾਈਨ ਦਿਖਾਇਆ।

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਵਿੱਚ ਪਿਛਲੀ ਵਾਰ ਬੀਜੇਪੀ ਨੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਸੀ। ਅਜਿਹੇ ਵਿੱਚ ਕਿਸਾਨਾਂ ਨੂੰ ਕੁਚਲਣ ਵਾਲੇ ਕਾਂਡ ਪਿੱਛੋਂ ਬੀਜੇਪੀ ਲਈ ਇਸ ਸੀਟ ਤੋਂ ਜਿੱਤ ਇੱਕ ਚੁਣੌਤੀ ਬਣ ਚੁੱਕੀ ਹੈ। ਇਥੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਅਕਸ ਵੀ ਦਾਅ ‘ਤੇ ਹੈ, ਦੂਜੇ ਪਾਸੇ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਡਰ ਹੈ।