ਗੁਰੂਗ੍ਰਾਮ 'ਚ ਗੁੰਡਾਗਰਦੀ, 3 ਬਾਈਕ ਸਵਾਰ ਬਦਮਾਸ਼ਾਂ ਨੇ ਕੈਬ ਡਰਾਈਵਰ ਨੂੰ ਗੋਲੀਆਂ ਨਾਲ ਭੁੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਏ ਫਰਾਰ

PHOTO

 

ਗੁਰੂਗ੍ਰਾਮ: ਬਾਈਕ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਮੰਗਲਵਾਰ ਰਾਤ ਸਰਸਵਤੀ ਇਨਕਲੇਵ 'ਚ ਰਹਿਣ ਵਾਲੇ ਰਾਹੁਲ ਸੋਲੰਕੀ ਨਾਂ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰਿਸ਼ਤੇਦਾਰਾਂ ਨੇ ਉਸ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਤਨੀ ਨੀਤੂ ਦੀ ਸ਼ਿਕਾਇਤ 'ਤੇ ਸੈਕਟਰ-10 ਏ ਥਾਣਾ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਐਕਸਾਈਜ਼ ਵਿਭਾਗ 'ਚ ਤਾਇਨਾਤ ਹੈੱਡ ਕਾਂਸਟੇਬਲ ਜਸਵੰਤ ਸਿੰਘ ਨੇ ਕੀਤੀ ਖ਼ੁਦਕੁਸ਼ੀ 

ਅਪਰਾਧ ਸ਼ਾਖਾ ਦੀਆਂ ਕਈ ਟੀਮਾਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। 10 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਅੱਠ ਗੋਲੀਆਂ ਉਸ ਨੂੰ ਲੱਗੀਆਂ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਦਾ ਵਸਨੀਕ 38 ਸਾਲਾ ਰਾਹੁਲ ਸੋਲੰਕੀ ਸਰਸਵਤੀ ਐਨਕਲੇਵ (ਮਕਾਨ ਨੰਬਰ 88, ਗਲੀ ਨੰਬਰ 2, ਜੀ ਬਲਾਕ) ਵਿੱਚ ਕਿਰਾਏ 'ਤੇ ਟੈਕਸੀ ਚਲਾਉਂਦਾ ਸੀ। ਮੰਗਲਵਾਰ ਰਾਤ ਪੌਣੇ ਦਸ ਵਜੇ ਟੈਕਸੀ ਵਿੱਚ ਘਰ ਪਹੁੰਚਿਆ ਤੇ ਪਾਰਕਿੰਗ 'ਚ ਟੈਕਸੀ ਲਗਾਉਣ ਲਈ ਗੇਟ ਖੜਕਾਉਣ ਦੌਰਾਨ ਬਾਈਕ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ ਨੇ ਨਿਊਜ਼ ਚੈਨਲਾਂ 'ਤੇ ਲਗਾਈ ਪਾਬੰਦੀ, ਨਹੀਂ ਕਰ ਸਕਣਗੇ ਅੱਤਵਾਦੀ ਹਮਲਿਆਂ ਦੀ ਕਵਰੇਜ 

ਆਵਾਜ਼ ਸੁਣ ਕੇ ਰਾਹੁਲ ਦੀ ਪਤਨੀ ਨੀਤੂ ਅਤੇ ਭੈਣ ਸੂਰਜਮੁਖੀ ਘਰ ਦੇ  ਬਾਹਰ ਆ ਗਈਆਂ। ਦੋਵਾਂ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ ਪਰ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਸਾਰੇ ਫਰਾਰ ਹੋ ਗਏ। ਉਸ ਦੀ ਪਤਨੀ ਰਾਹੁਲ ਨੂੰ ਹਸਪਤਾਲ ਲੈ ਗਈ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਧਰ, ਸੂਚਨਾ ਮਿਲਦੇ ਹੀ ਸੈਕਟਰ-10 ਏ ਥਾਣੇ, ਫੋਰੈਂਸਿਕ ਲੈਬ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਪਹੁੰਚ ਗਈਆਂ। ਸਹਾਇਕ ਪੁਲਿਸ ਕਮਿਸ਼ਨਰ ਪ੍ਰੀਤਪਾਲ ਸਮੇਤ ਕਈ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ ਪਰ ਬਦਮਾਸ਼ਾਂ ਬਾਰੇ ਕੁਝ ਪਤਾ ਨਹੀਂ ਲੱਗਾ।