Panchkula Road Accident: ਪੰਚਕੂਲਾ ’ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਦੀ ਹੋਈ ਟੱਕਰ, 4 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਅਨ ਬਾਂਸਲ, ਅਦੀਪ, ਚਿਰਾਗ ਮਲਿਕ ਅਤੇ ਵੈਭਵ ਯਾਦਵ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

Car collides with truck parked on roadside in Panchkula, 4 killed

 

Panchkula Road Accident: ਤੜਕਸਾਰ ਪਿੰਜੌਰ ਟਿਪਰਾ ਬਾਈਪਾਸ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਲਾਸ਼ਾਂ ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸ ਗਈਆਂ।

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨਾਂ ਦੀ ਪਛਾਣ ਅਧਿਆਇਨ ਬਾਂਸਲ, ਅਦੀਪ, ਚਿਰਾਗ ਮਲਿਕ ਅਤੇ ਵੈਭਵ ਯਾਦਵ ਵਜੋਂ ਹੋਈ ਹੈ। ਸਾਰੇ ਨੌਜਵਾਨ ਹਿਮਾਚਲ ਤੋਂ ਕਾਰ ਰਾਹੀਂ ਆ ਰਹੇ ਸਨ ਜਦੋਂ ਅਚਾਨਕ ਇਹ ਹਾਦਸਾ ਵਾਪਰ ਗਿਆ।