ਰਾਸ਼ਟਰਪਤੀ ਭਵਨ ’ਚ ਪਹਿਲੇ ਭਾਰਤੀ ਗਵਰਨਰ ਜਨਰਲ ਦੇ ਬੁੱਤ ਦੀ ਘੁੰਡਚੁਕਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਦੀ ਘੁੰਡਚੁਕਾਈ ਕੀਤੀ

Statue of first Indian Governor General unveiled at Rashtrapati Bhavan

ਨਵੀਂ ਦਿੱਲੀ: ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੋਮਵਾਰ ਨੂੰ ਇੱਥੇ ਰਾਸ਼ਟਰਪਤੀ ਭਵਨ ’ਚ ਆਜ਼ਾਦ ਭਾਰਤ ਦੇ ਪਹਿਲੇ ਅਤੇ ਇਕਲੌਤੇ ਭਾਰਤੀ ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਦੀ ਘੁੰਡਚੁਕਾਈ ਕੀਤੀ।

ਰਾਸ਼ਟਰਪਤੀ ਸਕੱਤਰੇਤ ਨੇ ਕਿਹਾ ਕਿ ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੇ ਨਿਸ਼ਾਨਾਂ ਨੂੰ ਦੂਰ ਕਰਨ ਲਈ ਚੁਕੇ ਜਾ ਰਹੇ ਕਦਮਾਂ ਦੀ ਲੜੀ ਦਾ ਹਿੱਸਾ ਹੈ। ਰਾਸ਼ਟਰਪਤੀ ਭਵਨ ਵਿਚ ਅਸ਼ੋਕ ਮੰਡਪ ਦੇ ਨੇੜੇ ਵਿਸ਼ਾਲ ਖੁੱਲ੍ਹੀਆਂ ਪੌੜੀਆਂ ਉਤੇ  ਰਾਜਗੋਪਾਲਾਚਾਰੀ ਦੇ ਬੁੱਤ ਨੇ ਨਵੀਂ ਦਿੱਲੀ ਵਿਚ ਕਈ ਢਾਂਚਿਆਂ ਦੇ ਮੁੱਖ ਇਮਾਰਤਸਾਜ਼ ਐਡਵਿਨ ਲੂਟੀਅਨਜ਼ ਦੀ ਥਾਂ ਲੈ ਲਈ ਹੈ।

ਰਾਸ਼ਟਰਪਤੀ ਸਕੱਤਰੇਤ ਨੇ ‘ਐਕਸ’ ਉਤੇ  ਕਿਹਾ, ‘‘ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੇ ਅਵਸ਼ੇਸ਼ਾਂ ਨੂੰ ਮਿਟਾਉਣ ਅਤੇ ਭਾਰਤ ਦੀ ਸੰਸਕ੍ਰਿਤੀ, ਵਿਰਾਸਤ, ਸਦੀਵੀ ਪਰੰਪਰਾਵਾਂ ਦੀ ਸਮ੍ਰਿੱਧੀ ਨੂੰ ਮਾਣ ਦੇ ਨਾਲ ਅਪਣਾਉਣ ਅਤੇ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨ ਦੀ ਦਿਸ਼ਾ ਵਿਚ ਚੁਕੇ ਜਾ ਰਹੇ ਕਦਮਾਂ ਦੀ ਲੜੀ ਦਾ ਹਿੱਸਾ ਹੈ, ਜਿਨ੍ਹਾਂ ਨੇ ਅਪਣੇ  ਅਸਾਧਾਰਣ ਯੋਗਦਾਨ ਨਾਲ ਭਾਰਤ ਮਾਤਾ ਦੀ ਸੇਵਾ ਕੀਤੀ।

ਇਸ ਮੌਕੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਸਿਹਤ ਅਤੇ ਪਰਵਾਰ  ਭਲਾਈ ਮੰਤਰੀ ਜੇ.ਪੀ. ਨੱਢਾ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਸਭਿਆਚਾਰ  ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ. ਮੁਰੂਗਨ ਅਤੇ ਰਾਜਗੋਪਾਲਾਚਾਰੀ ਦੇ ਪਰਵਾਰਕ ਮੈਂਬਰ ਮੌਜੂਦ ਸਨ।