ਲਾਭ ਅਹੁਦੇ ਦਾ ਮਾਮਲਾ : 'ਆਪ' ਦੇ 20 ਵਿਧਾਇਕਾਂ ਨੂੰ ਹਾਈ ਕੋਰਟ ਤੋਂ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਲਾਭ ਦਾ ਅਹੁਦਾ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ 20 ਅਯੋਗ ਵਿਧਾਇਕਾਂ ਨੂੰ ਦਿੱਲੀ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਚੋਣ ਕਮਿਸ਼ਨ

20 disqualified AAP MLAs relief high court

ਨਵੀਂ ਦਿੱਲੀ : ਲਾਭ ਦਾ ਅਹੁਦਾ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ 20 ਅਯੋਗ ਵਿਧਾਇਕਾਂ ਨੂੰ ਦਿੱਲੀ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇ। ਦੱਸ ਦਈਏ ਕਿ ਕਮਿਸ਼ਨ ਨੇ ਲਾਭ ਦੇ ਅਹੁਦੇ ਦੇ ਮਾਮਲੇ ਵਿਚ 'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿਤਾ ਸੀ। ਕਮਿਸ਼ਨ ਦੇ ਇਸ ਫ਼ੈਸਲੇ ਵਿਰੁਧ ਇਨ੍ਹਾਂ ਵਿਧਾਇਕਾਂ ਨੇ 8 ਅਲੱਗ-ਅਲੱਗ ਪਟੀਸ਼ਨਾਂ ਦਾਇਰ ਕੀਤੀਆਂ ਸਨ।

ਜਸਟਿਸ ਸੰਜੀਵ ਖੰਨਾ ਅਤੇ ਚੰਦਰ ਸ਼ੇਖ਼ਰ ਦੀ ਬੈਂਚ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ। ਅਦਾਲਤ ਨੇ ਕਮਿਸ਼ਨ ਨੂੰ ਆਦੇਸ਼ ਦਿਤਾ ਕਿ ਇਨ੍ਹਾਂ 20 ਵਿਧਾਇਕਾਂ ਦੀ ਦੁਬਾਰਾ ਸੁਣਵਾਈ ਕੀਤੀ ਜਾਵੇ। ਅਦਾਲਤ ਦੇ ਇਸ ਫ਼ੈਸਲੇ ਨਾਲ 'ਆਪ' ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਹਤ ਦਾ ਸਾਹ ਲਿਆ ਹੈ। 

28 ਫਰਵਰੀ ਨੂੰ ਜਸਟਿਸ ਸੰਜੀਵ ਖੰਨਾ ਅਤੇ ਚੰਦਰ ਸ਼ੇਖ਼ਰ ਦੀ ਬੈਂਚ ਨੇ ਵਿਧਾਇਕਾਂ, ਚੋਣ ਕਮਿਸ਼ਨ ਅਤੇ ਹੋਰ ਪਾਰਟੀਆਂ ਦੁਆਰਾ ਅਪਣੀ-ਅਪਣੀ ਬਹਿਸ ਪੂਰੀ ਕਰਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। 'ਆਪ' ਵਿਧਾਇਕਾਂ ਨੇ ਉਨ੍ਹਾਂ ਦਾ ਪੱਖ ਰੱਖੇ ਬਿਨਾ ਅਯੋਗ ਐਲਾਨ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ 'ਤੇ ਸਵਾਲ ਉਠਾਇਆ ਸੀ।

19 ਜਨਵਰੀ ਨੂੰ ਕਮਿਸ਼ਨ ਨੇ ਸੰਸਦੀ ਸਕੱਤਰ ਨੂੰ ਲਾਭ ਦਾ ਅਹੁਦਾ ਠਹਿਰਾਉਂਦੇ ਹੋਏ ਰਾਸ਼ਟਰਪਤੀ ਨੂੰ 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਸੇ ਦਿਨ 'ਆਪ' ਦੇ ਕੁੱਝ ਵਿਧਾਇਕਾਂ ਨੇ ਕਮਿਸ਼ਨ ਦੀ ਸਿਫ਼ਾਰਸ਼ ਦੇ ਵਿਰੁਧ ਅਦਾਲਤ ਦਾ ਰੁਖ਼ ਕੀਤਾ ਸੀ। 21 ਜਨਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਮਿਸ਼ਨ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰਦੇ ਹੋਏ 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿਤੀ ਸੀ। 

ਬਾਅਦ ਵਿਚ 'ਆਪ' ਵਿਧਾਇਕਾਂ ਨੇ ਅਦਾਲਤ ਵਿਚ ਦਾਇਰ ਕੀਤੀ ਗਈ ਆਪਣੀ ਪਹਿਲੀ ਅਰਜ਼ੀ ਨੂੰ ਵਾਪਸ ਲੈ ਕੇ ਨਵੇਂ ਸਿਰੇ ਤੋਂ ਅਰਜ਼ੀ ਲਗਾਈ ਅਤੇ ਅਪਣੀ ਮੈਂਬਰਸ਼ਿਪ ਰੱਦ ਕੀਤੇ ਜਾਣ ਨੂੰ ਚੁਣੌਤੀ ਦਿਤੀ। 2015 ਦੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 67 ਸੀਟਾਂ ਜਿੱਤ ਕੇ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ। ਉਨ੍ਹਾਂ ਵਿਚੋਂ ਇਕ ਵਿਧਾਇਕ ਜਰਨੈਲ ਸਿੰਘ ਵੀ ਸਨ, ਜਿਨ੍ਹਾਂ ਨੇ ਬਾਅਦ ਵਿਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।

ਇਨ੍ਹਾਂ ਵਿਧਾਇਕਾਂ ਦੇ ਨਾਂਅ ਪ੍ਰਵੀਨ ਕੁਮਾਰ ਜੰਗਪੁਰਾ ਤੋਂ, ਸ਼ਰਦ ਕੁਮਾਰ ਨਰੇਲਾ ਤੋਂ, ਆਦਰਸ਼ ਸਾਸ਼ਤਰੀ ਦੁਆਰਕਾ ਤੋਂ, ਮਦਨ ਲਾਲ ਕਸਤੁਰਬਾ ਨਗਰ, ਸ਼ਿਵ ਚਰਨ ਗੋਇਲ ਮੋਤੀ ਨਗਰ, ਸੰਜੀਵ ਝਾਅ ਬੁਰਾੜੀ, ਸਰਿਤਾ ਸਿੰਘ ਰੋਹਤਾਸ ਨਗਰ, ਨਰੇਸ਼ ਯਾਦਵ ਮਹਿਰੌਲੀ, ਰਾਜੇਸ਼ ਗੁਪਤਾ ਵਜ਼ੀਰਪੁਰ, ਰਾਜੇਸ਼ ਰਿਸ਼ੀ ਜਨਕਪੁਰੀ, ਅਨਿਲ ਕੁਮਾਰ ਵਾਜਪਾਈ ਗਾਂਧੀ ਨਗਰ, ਸੋਮ ਦੱਤ ਸਦਰ ਬਜ਼ਾਰ, ਅਵਤਾਰ ਸਿੰਘ ਕਾਲਕਾਜੀ, ਵਿਜੇਂਦਰ ਗਰਗ ਵਿਜੇ ਰਾਜੇਂਦਰ ਨਗਰ, ਜਰਨੈਲ ਸਿੰਘ ਤਿਲਕ ਨਗਰ, ਕੈਲਾਸ਼ ਗਹਿਲੋਤ ਨਜ਼ਫ਼ਗੜ੍ਹ, ਅਲਕਾ ਲਾਂਬਾ ਚਾਂਦਨੀ ਚੌਕ, ਮਨੋਜ ਕੁਮਾਰ ਕੋਂਡਲੀ, ਨਿਤਿਨ ਤਿਆਗੀ ਲਕਸ਼ਮੀ ਨਗਰ, ਸੁਖਵੀਰ ਸਿੰਘ ਮੁੰਡਕਾ ਦੇ ਨਾਂਅ ਸ਼ਾਮਲ ਹਨ।