ਦਿੱਲੀ ਹਾਈ ਕੋਰਟ ਸੁਣਾਏਗੀ ਆਪ ਦੇ 20 ਵਿਧਾਇਕਾਂ ‘ਤੇ ਅੱਜ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਵਿਰੁਧ ਦਾਇਰ ਅਰਜੀ ਉਪਰ ਹਾਈਕੋਰਟ ਅੱਜ ਅਪਣਾ ਫ਼ੈਸਲਾ ਸੁਣਾਏਗਾ। 28 ਫਰਵਰੀ ਨੂੰ ਚੋਣ ਕਮਿਸ਼ਨ...

AAP 20 Disqualified MLAs

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਵਿਰੁਧ ਦਾਇਰ ਅਰਜੀ ਉਪਰ ਹਾਈਕੋਰਟ ਅੱਜ ਅਪਣਾ ਫ਼ੈਸਲਾ ਸੁਣਾਏਗਾ। 28 ਫਰਵਰੀ ਨੂੰ ਚੋਣ ਕਮਿਸ਼ਨ ਅਤੇ ਵਿਧਾਇਕਾਂ ਨੇ ਇਸ ਮਾਮਲੇ ਵਿਚ ਅਪਣੀ ਬਹਿਸ ਪੂਰੀ ਕੀਤੀ ਸੀ ਅਤੇ ਜਿਸ ਤੋਂ ਬਾਅਦ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਚੰਦਰਸ਼ੇਖਰ ਦੀ ਬੈਂਚ ਨੇ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਉਥੇ ਹੀ ਵਿਧਾਇਕਾਂ ਦਾ ਕਹਿਣਾ ਹੈ ਕਿ ਕਥਿਤ ਲਾਭ ਦੇ ਆਹੁਦੇ ਨੂੰ ਲੈ ਕੇ ਉਨ੍ਹਾਂ ਨੂੰ ਆਯੋਗ ਘੋਸ਼ਿਤ ਕਰਨ ਦਾ ਚੋਣ ਕਮਿਸ਼ਨ ਦਾ ਫ਼ੈਸਲਾ ਗ਼ੈਰਕਾਨੂੰਨੀ ਹੈ। ਜਦਕਿ ਕਮਿਸ਼ਨ ਨੇ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿਤਾ, ਜਦੋਂ ਕਿ ਦਲੀਲਾਂ ਸਨ ਕਿ ਉਕਤ ਵਿਧਾਇਕਾਂ ਨੂੰ ਅਪਣਾ ਪੱਖ ਰੱਖਣ ਦਾ ਸਮਾਂ ਦਿਤਾ ਗਿਆ ਸੀ। 24 ਫਰਵਰੀ ਨੂੰ ਦਿੱਲੀ ਹਾਈ ਕੋਰਟ ਦੀ ਬੈਂਚ ਨੇ 20 ਵਿਧਾਇਕਾਂ ਨੂੰ ਅਯੋਗ ਘੋਸਿਤ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਅਧਿਸੂਚਨਾ ਤੋਂ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਸੀ। 19 ਫਰਵਰੀ ਨੂੰ ਇਕ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਵਿਧਾਇਕਾਂ ਨੂੰ ਅਾਯੋਗ ਕਰਾਰ ਦੇਣ ਲਈ ਅਪਣੀ ਸਿਫ਼ਾਰਿਸ਼ ਭੇਜੀ ਸੀ ਜਿਸ 'ਤੇ ਰਾਸ਼ਟਰਪਤੀ ਨੇ ਮੋਹਰ ਲਾ ਦਿਤੀ ਸੀ।

20 ਅਾਯੋਗ ਆਪ ਦੇ ਵਿਧਾਇਕਾਂ ‘ਤੇ ਦਿੱਲੀ ਹਾਈ ਕੋਰਟ ਦਾ ਫ਼ੈਸਲਾ ਕਾਫੀ ਮਹੱਤਵਪੂਰਣ ਹੋਵੇਗਾ ਕਿਉਕਿ ਇਸ ਦੇ ਨਾਲ ਇਹ ਪਤਾ ਲੱਗ ਜਾਵੇਗਾ ਕਿ ਦਿੱਲੀ ਦੇ ਵਿਚ ਉੱਪ-ਚੋਣਾਂ ਹੁੰਦੀਆਂ ਹਨ ਕਿ ਨਹੀਂ ਜਾਂ ਫਿਰ ਦਿੱਲੀ ਹਾਈ ਕੋਰਟ ਦੇ ਦੁਆਰਾ ਵਿਧਾਇਕਾਂ ਨੂੰ ਕੋਈ ਰਾਹਤ ਦਿਤੀ ਜਾਂਦੀ ਹੈ ਜਾਂ ਨਹੀਂ ਇਹ ਦੇਖਣਵਾਲੀ ਗੱਲ ਹੋਵੇਗੀ।