ਅਖਿਲੇਸ਼ ਯਾਦਵ ਨੂੰ ਹਿਰਾਸਤ 'ਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨਾਵ, 17 ਅਗੱਸਤ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅੱਜ ਦੁਪਹਿਰ ਓਰੀਆ ਜਾਂਦੇ ਸਮੇਂ ਲਖਨਊ-ਆਗਰਾ ਐਕਸਪ੍ਰੈੱਸਵੇ ਉਤੇ ਹਿਰਾਸਤ 'ਚ ਲੈ ਲਿਆ ਗਿਆ।

Akhilesh Yadav

ਉਨਾਵ, 17 ਅਗੱਸਤ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅੱਜ ਦੁਪਹਿਰ ਓਰੀਆ ਜਾਂਦੇ ਸਮੇਂ ਲਖਨਊ-ਆਗਰਾ ਐਕਸਪ੍ਰੈੱਸਵੇ ਉਤੇ ਹਿਰਾਸਤ 'ਚ ਲੈ ਲਿਆ ਗਿਆ। ਹਸਨਗੰਜ ਦੇ ਖੇਤਰ ਅਧਿਕਾਰੀ ਧੀਰੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਕਾਫ਼ਿਲੇ ਨੂੰ ਅੱਜ ਦੁਪਹਿਰ ਹਸਨਗੰਜ ਇਲਾਕੇ ਟੋਲ ਪਲਾਜ਼ਾ ਕੋਲ ਰੋਕ ਲਿਆ ਗਿਆ।
ਬਾਦਅ 'ਚ ਉਨ੍ਹਾਂ ਨੂੰ ਖੇਤੀਬਾੜੀ ਖੋਜ ਕੇਂਦਰ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਕੁੱਝ ਦੇਰ ਬਾਅਦ ਲਖਨਊ ਵਾਪਸ ਛੰਡ ਦਿਤਾ ਗਿਆ। ਅਖਿਲੇਸ਼ ਨੇ ਇਸ ਨੂੰ ਜ਼ਾਲਮਾਨਾ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਉਹ ਅਪਣੀ ਪਾਰਟੀ ਦੇ ਕਾਰਕੁਨਾਂ ਨੂੰ ਮਿਲਣ ਜਾ ਰਹੇ ਸਨ ਅਤੇ ਯੋਗੀ ਸਰਕਾਰ ਅਪਣੀ ਸੱਤਾ ਦਾ ਦੁਰਉਪਯੋਗ ਕਰ ਕੇ ਪੰਚਾਇਤ ਚੋਣਾਂ ਜਿੱਤਣਾ ਚਾਹੁੰਦੀ ਹੈ। ਓਰੀਆ 'ਚ ਕਲ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦੌਰਾਨ ਪਾਰਟੀ ਉਮੀਦਵਾਰ ਨਾਲ ਕੁਲੈਕਟ੍ਰੇਟ ਜਾ ਰਹੇ ਕਾਰਕੁਨਾਂ ਨੂੰ ਰੋਕ ਦਿਤਾ ਗਿਆ ਸੀ ਜਿਸ ਤੋਂ ਬਾਅਦ ਕਾਰਕੁਨਾਂ ਨੇ ਹੰਗਾਮਾ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। (ਪੀਟੀਆਈ)