19 ਅਗਸਤ ਨੂੰ ਪਟਨਾ 'ਚ ਸੰਮੇਲਨ ਕਰਨਗੇ ਜਨਤਾ ਦਲ ਦੇ ਬਾਗੀ ਨੇਤਾ ਸ਼ਰਦ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਤਾ ਦਲ ਦੇ ਬਾਗੀ ਨੇਤਾ ਸ਼ਰਦ ਯਾਦਵ 19 ਅਗਸਤ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਿਲ ਹੋਣ ਦੀ ਬਜਾਏ ਪਟਨਾ 'ਚ ਹੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।

Sharad Yadav

ਜਨਤਾ ਦਲ ਦੇ ਬਾਗੀ ਨੇਤਾ ਸ਼ਰਦ ਯਾਦਵ 19 ਅਗਸਤ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਿਲ ਹੋਣ ਦੀ ਬਜਾਏ ਪਟਨਾ 'ਚ ਹੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਪ੍ਰਾਪਤ ਜਾਣਕਾਰੀ  ਦੇ ਮੁਤਾਬਕ 19 ਅਗਸਤ ਨੂੰ ਸ਼ਰਦ ਯਾਦਵ ਅਤੇ ਅਲੀ ਅਨਵਰ ਪਟਨਾ ਪਹੁੰਚਣਗੇ ਅਤੇ ਸ਼੍ਰੀ ਕ੍ਰਿਸ਼ਣ ਮੈਮੋਰੀਅਲ ਹਾਲ 'ਚ 11 ਵਜੇ ਜਨ ਅਦਾਲਤ ਸੰਮੇਲਨ ਕਰਨਗੇ।

ਇੱਕ ਤਰਫ ਰਾਜਧਾਨੀ ਦੇ ਰਵਿੰਦਰ ਭਵਨ 'ਚ ਜਨਤਾ ਦਲ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋ ਰਹੀ ਹੋਵੇਗੀ ਤਾਂ ਦੂਜੇ ਪਾਸੇ ਸ਼ਰਦ ਆਪਣੇ ਸਮਰਥਕਾਂ ਦੇ ਨਾਲ ਐਸਕੇਐਮ 'ਚ ਜਨ ਅਦਾਲਤ ਸੰਮੇਲਨ ਕਰ ਰਹੇ ਹੋਣਗੇ। ਪਾਰਟੀ ਨੇ ਸ਼ਰਦ ਯਾਦਵ ਤੋਂ ਰਾਸ਼ਟਰੀ ਕਾਰਜਕਾਰਣੀ 'ਚ ਸ਼ਾਮਿਲ ਹੋਕੇ ਆਪਣੀ ਗੱਲਾਂ ਨੂੰ ਰੱਖਣ ਅਤੇ ਰਾਜਦ ਦੀ 27 ਅਗਸਤ ਨੂੰ ਹੋਣ ਵਾਲੀ ਰੈਲੀ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ ਪਰ ਸ਼ਰਦ ਨੇ ਪਾਰਟੀ ਹਾਈਕਮਾਨ ਦੀ ਹਿਦਾਇਤ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਦੱਸ ਦਈਏ ਕਿ ਸ਼ਰਦ ਯਾਦਵ ਨੇ ਦਿੱਲੀ ਦੇ ਕੰਸਟੀਚਿਊਸ਼ਨਲ ਕਲੱਬ 'ਚ ਅੱਜ ਸਾਂਝਾ ਵਿਰਾਸਤ ਬਚਾਓ ਸੰਮੇਲਨ ਦਾ ਪ੍ਰਬੰਧ ਕਰ ਰਹੇ ਹਨ। ਇਸ ਸੰਮੇਲਨ 'ਚ ਕਈ ਵਿਰੋਧੀ ਪਾਰਟੀਆਂ  ਦੇ ਨੇਤਾਵਾਂ  ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਰਾਸ਼ਟਰੀ ਕਾਰਜਕਾਰਣੀ ਦੇ ਨਾਲ ਨਾਲ ਪਟਨਾ ਵਿੱਚ ਸਮਾਂਤਰ ਸੰਮੇਲਨ ਕਰਨ ਦੇ ਫੈਸਲੇ  ਦੇ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਦ ਨੇ ਪਾਰਟੀ ਹਾਈਕਮਾਨ ਨੂੰ ਸਿੱਧੇ ਚੁਣੌਤੀ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਸਤੋਂ ਪਹਿਲਾਂ ਪਾਰਟੀ 21 ਬਾਗੀ ਨੇਤਾਵਾਂ  ਦੇ ਖਿਲਾਫ ਕਾਰਵਾਈ ਕਰ ਚੁੱਕੀ ਹੈ।