ਮੋਦੀ ਨੇ ਪਾਕਿ ਨੂੰ ਕਸ਼ਮੀਰ ਵਿਚ ਗੜਬੜ ਦਾ ਮੌਕਾ ਦਿਤਾ: ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਜੰਮੂ ਕਸ਼ਮੀਰ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੇ ਸੰਕਟਗ੍ਰਸਤ ਰਾਜ ਵਿਚ ਪਾਕਿਸਤਾਨ ਨੂੰ..

Rahul Gandhi

 

ਬੰਗਲੌਰ, 16 ਅਗੱਸਤ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਜੰਮੂ ਕਸ਼ਮੀਰ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੇ ਸੰਕਟਗ੍ਰਸਤ ਰਾਜ ਵਿਚ ਪਾਕਿਸਤਾਨ ਨੂੰ 'ਦੁਰਵਿਹਾਰ' ਕਰਨ ਦਾ ਮੌਕਾ ਦਿਤਾ ਹੈ।
'ਇੰਦਰਾ ਕੰਟੀਨਾਂ' ਦਾ ਉਦਘਾਟਨ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਗੋਲੀ ਅਤੇ ਗਾਲ ਨਾਲ ਕਸ਼ਮੀਰੀਆਂ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਪਰ ਇਹ ਗੱਲਾਂ ਸੁਣਨ ਨੂੰ ਹੀ ਚੰਗੀਆਂ ਲਗਦੀਆਂ ਹਨ। ਉਨ੍ਹਾਂ ਕਿਹਾ, 'ਮੋਦੀ ਨੇ ਜੰਮੂ ਕਸ਼ਮੀਰ ਵਿਚ ਨਫ਼ਰਤ ਅਤੇ ਗੁੱਸੇ ਦਾ ਮਾਹੌਲ ਪੈਦਾ ਕੀਤਾ ਹੈ ਅਤੇ ਨਫ਼ਰਤ ਤੇ ਹਿੰਸਾ ਨਾਲ ਸਿਰਫ਼ ਪਾਕਿਸਤਾਨੀਆਂ ਨੂੰ ਹੀ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ, 'ਤਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਾਂ ਨੇ ਜੰਮੂ ਕਸ਼ਮੀਰ ਮਾਮਲੇ ਬਾਰੇ ਬਿਨਾਂ ਕੋਈ ਤਮਾਸ਼ਾ ਕੀਤਾ ਦਿਲ ਤੋਂ ਕੰਮ ਕੀਤਾ ਸੀ ਪਰ ਮੋਦੀ ਨੇ ਉਨ੍ਹਾਂ ਦੇ ਸਾਲਾਂ ਦਾ ਕੰਮ ਇਕ ਮਹੀਨੇ ਵਿਚ ਹੀ ਖ਼ਤਮ ਕਰ ਦਿਤਾ। ਉਨ੍ਹਾਂ ਕਿਹਾ, 'ਅਸੀਂ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਲਈ ਦਸ ਸਾਲਾਂ ਤਕ ਕੰਮ ਕੀਤਾ, ਪੰਚਾਇਤ ਚੋਣਾਂ ਕਰਾਈਆਂ, ਅਸੀਂ ਰੁਜ਼ਗਾਰ ਬਾਰੇ ਕੰਮ ਕੀਤਾ, ਹਜ਼ਾਰਾਂ ਔਰਤਾਂ ਨੂੰ ਬੈਂਕ ਨਾਲ ਜੋੜਿਆ ਪਰ ਮੋਦੀ ਨੇ ਇਹ ਸੱਭ ਕੁੱਝ ਇਕ ਮਹੀਨੇ ਵਿਚ ਖ਼ਤਮ ਕਰ ਦਿਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਪਾਕਿਸਤਾਨ ਨੂੰ ਕਸ਼ਮੀਰ ਵਿਚ ਗੜਬੜੀ ਦਾ ਮੌਕਾ ਮਿਲਿਆ ਹੈ।