ਪੰਜਾਬੀ ਤੇ ਹਿੰਦੀ ਦੇ ਸਾਹਿਤਕਾਰਾਂ ਨੂੰ ਸਨਮਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਸਿੱਧ ਦਲਿਤ ਚਿੰਤਕ ਤੇ ਪੰਜਾਬੀ ਸਾਹਿਤਕਾਰ ਬਲਬੀਰ ਮਾਧੋਪੁਰੀ ਅਤੇ ਕਾਲਮਨਵੀਸ ਪ੍ਰੋ.ਗੁਲਜ਼ਾਰ ਸਿੰਘ ਸੰਧੂ ਦੀਆਂਸਾਹਿਤਕ ਸੇਵਾਵਾਂ ਲਈ ਸਾਹਿਤ ਕਲਾ ਵਿਕਾਸ ਮੰਚ ਜਥੇਬੰਦੀ..

Writers honoured

ਨਵੀਂ ਦਿੱਲੀ, 17 ਅਗੱਸਤ (ਅਮਨਦੀਪ ਸਿੰਘ): ਪ੍ਰਸਿੱਧ ਦਲਿਤ ਚਿੰਤਕ ਤੇ ਪੰਜਾਬੀ ਸਾਹਿਤਕਾਰ ਬਲਬੀਰ ਮਾਧੋਪੁਰੀ ਅਤੇ ਕਾਲਮਨਵੀਸ ਪ੍ਰੋ.ਗੁਲਜ਼ਾਰ ਸਿੰਘ ਸੰਧੂ ਦੀਆਂਸਾਹਿਤਕ ਸੇਵਾਵਾਂ ਲਈ ਸਾਹਿਤ ਕਲਾ ਵਿਕਾਸ ਮੰਚ ਜਥੇਬੰਦੀ ਵਲੋਂ ਦੋਹਾਂ ਸਾਹਿਤਕਾਰਾਂ ਨੂੰ ਸਾਹਿਤ ਭਾਰਤੀ ਸਨਮਾਨ ਨਾਲ ਨਿਵਾਜਿਆ ਗਿਆ। ਇਥੋਂ ਦੇ ਪੰਜਾਬੀ ਭਵਨ, ਰਾਊਜ਼ ਐਵੇਨਿਊ ਵਿਖੇ ਬੀਤੇ ਦਿਨ ਹੋਏ ਸਮਾਗਮ ਦੀ ਪ੍ਰਧਾਨਗੀ ਹਿੰਦੀ ਅਕਾਦਮੀ ਦੇ ਸਕੱਤਰ ਡਾ.ਜੀਤ ਰਾਮ ਭੱਟ ਨੇ ਕੀਤੀ ਜਦੋਂ ਕਿ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ.ਰੇਣੁਕਾ ਸਿੰਘ ਨੇ ਸਨਮਾਨਤ ਕੀਤੇ ਗਏ ਸਾਹਿਤਕਾਰਾਂ ਦੇ ਸਾਹਿਤਕ ਕਾਰਜਾਂ ਦੀ ਸ਼ਲਾਘਾ ਕੀਤੀ ।  ਨਾਲ ਹੀ ਹਿੰਦੀ ਦੇ ਤਿੰਨ ਸਾਹਿਤਕਾਰਾਂ ਡਾ.ਚੰਦਰ ਤ੍ਰਿਖਾ, ਮੁਕੇਸ਼ ਕੁਮਾਰ ਤੇ ਮਾਧਵ ਕੌਸ਼ਿਕ ਨੂੰ ਵੀ ਡਾ.ਰੇਣੁਕਾ ਸਿੰਘ, ਡਾ.ਜੀਤ ਰਾਮ ਭੱਟ ਤੇ ਜੱਥੇਬੰਦੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਸਨਮਾਨਤ ਕੀਤਾ। ਸਾਰੇ ਸਾਹਿਤਕਾਰਾਂ ਨੂੰ ਯਾਦਗਾਰੀ ਚਿਨ੍ਹ ਤੇ ਮਾਣ ਪੱਤਰ ਵੀ ਦਿਤਾ ਗਿਆ। ਡਾ.ਜੀਤ ਰਾਮ ਭੱਟ ਨੇ ਕਿਹਾ ਕਿ ਲੇਖਕ ਅਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਨਿੱਗਰ ਸੇਧ ਦਿੰਦਾ ਹੈ। ਉਨਾਂ੍ਹ ਦੋਹਾਂ ਸਾਹਿਤਕਾਰਾਂ ਦੇ ਯੋਗਦਾਨ ਨੂੰ ਉਭਾਰਿਆ।
ਭਰਵੀਂ ਗਿਣਤੀ ਵਿਚ ਸ਼ਾਮਲ ਹੋਏ ਸਰੋਤਿਆਂ ਨੂੰ ਬਲਬੀਰ ਮਾਧੋਪੁਰੀ, ਗੁਲਜ਼ਾਰ ਸਿੰਘ ਸੰਧੂ, ਹਿੰਦੀ ਸਾਹਿਤਕਾਰਾਂ ਮਾਧਵ ਕੌਸ਼ਿਕ ਤੇ ਡਾ.ਚੰਦਰ ਤ੍ਰਿਖਾ ਨੇ ਆਪੋ ਆਪਣੀਆਂ ਚੋਣਵੀਂਆਂ ਪੰਜਾਬੀ ਤੇ ਹਿੰਦੀ ਕਵਿਤਾਵਾਂ ਪੇਸ਼ ਕੀਤੀਆਂ। ਪ੍ਰੋ. ਸੰਧੂ ਨੇ ਗ਼ਾਲਿਬ ਦੇ ਸ਼ੇਅਰਾਂ ਸੁਣਾਏ। ਇਸ ਮੌਕੇ ਡਾ.ਗੁਰਦੀਪ ਕੌਰ, ਡਾ.ਰਵੇਲ ਸਿੰਘ, ਨਛੱਤਰ, ਡਾ.ਹਰਚਰਨ ਕੌਰ, ਡਾ.ਰਘਬੀਰ ਸਿੰਘ, ਅਸ਼ੋਕ ਵਾਸ਼ਿਸ਼ਠ, ਡਾ.ਦੀਪਾ ਕੁਮਾਰ ਸਣੇ ਸੁਰਜੀਤ ਕੌਰ ਸੰਧੂ ਆਦਿ ਹਾਜ਼ਰ ਸਨ।