ਵਿਆਪਕ ਮਾਮਲਾ : ਸੀਬੀਆਈ ਨੇ ਭੋਪਾਲ ਦੇ ਮੈਡੀਕਲ ਕਾਲਜ ਦੇ ਮੁਖੀ ਨੂੰ ਗ੍ਰਿਫ਼ਤਾਰ ਕੀਤਾ
ਵਿਆਪਕ ਘਪਲੇ ਦੇ ਮਾਮਲੇ ਵਿਚ ਭੋਪਾਲ ਦੇ ਐਲ ਐਨ ਮੈਡੀਕਲ ਕਾਲਜ ਦੇ ਪ੍ਰਮੁੱਖ ਜੇ ਐਨ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੇਂਦਰੀ ਜਾਂਜ ਏਜੰਸੀ ਨੇ ਮੱਧ ਪ੍ਰਦੇਸ਼ ਪ੍ਰੀ ਮੈਡੀਕਲ ਪ੍ਰੀਖਿਆ 2012 ਨਾਲ ਜੁੜੇ ਵਿਆਪਕ ਘਪਲੇ ਦੇ ਮਾਮਲੇ ਵਿਚ ਭੋਪਾਲ ਦੇ ਐਲ ਐਨ ਮੈਡੀਕਲ ਕਾਲਜ ਦੇ ਪ੍ਰਮੁੱਖ ਜੇ ਐਨ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਇਸ ਮਾਮਲੇ ਵਿਚ 23 ਨਵੰਬਰ, 2017 ਨੂੰ ਭੋਪਾਲ ਦੀ ਵਿਸ਼ੇਸ਼ ਅਦਾਲਤ ਵਿਚ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਅਦਾਲਤ ਨੇ ਦੋਸ਼ ਪੱਤਰ ਵਿਚ ਨਾਮਜ਼ਦ ਕੀਤੇ ਗਏ ਫ਼ਰਾਰ ਵਿਅਕਤੀਆਂ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਸੀਬੀਆਈ ਦੇ ਬੁਲਾਰੇ ਨੇ ਕਿਹਾ, 'ਇਸ ਵਾਰੰਟ 'ਤੇ ਅਗਲੀ ਕਾਰਵਾਈ ਕਰਦਿਆਂ ਸੀਬੀਆਈ ਨੇ ਮੁਲਜ਼ਮ ਨੂੰ ਭੋਪਾਲ ਵਿਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿਥੋਂ 24 ਮਾਰਚ 2018 ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ।
ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਅਪਰਾਧਕ ਸਾਜ਼ਸ਼ ਤਹਿਤ ਐਲ ਐਨ ਮੈਡੀਕਲ ਕਾਲਜ ਨੇ ਸਹਿ ਮੁਲਜ਼ਮ ਦੇ ਦਾਖ਼ਲੇ ਦੇ ਸਬੰਧ ਵਿਚ ਗ਼ਲਤ ਸੂਚਨਾਵਾਂ ਉਪਲਭਧ ਕਰਾਈਆਂ ਸਨ। ਇਹ ਮੁਲਜ਼ਮ ਵਿਦਿਆਥੀ ਪਹਿਲਾਂ ਤੋਂ ਹੀ ਪਟਨਾ ਵਿਚ ਐਮਬੀਬੀਐਸ ਦੇ ਸਾਲ 2011 ਬੈਚ ਦਾ ਵਿਦਿਆਰਥੀ ਸੀ।
ਇਹ ਵੀ ਦੋਸ਼ ਹੈ ਕਿ ਕਾਲਜ ਨੇ 30 ਸਤੰਬਰ 2012 ਨੂੰ 40 ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲਾ ਦਿਤਾ ਜਦਕਿ ਕਾਊਂਸਲਿੰਗ ਦੀ ਕਵਾਇਦ ਪਹਿਲਾਂ ਹੀ ਸਮਾਮਤ ਹੋ ਚੁਕੀ ਸੀ। (ਏਜੰਸੀ)