ਇੰਦਰਾਣੀ ਮੁਖਰਜੀ ਦੇ ਖਿਲਾਫ ਵਾਰੰਟ ਜਾਰੀ, ਮਨੀ ਲਾਂਡਰਿੰਗ ਕੇਸ 'ਚ ਹੋਵੇਗੀ ਪੁੱਛਗਿਛ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਦਿੱਲੀ ਦੇ ਪਟਿਆਲੇ ਹਾਊਸ ਕੋਰਟ ਨੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇੰਦਰਾਣੀ ਮੁਖਰਜੀ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ।

Indrani Mukherjee

ਬੁੱਧਵਾਰ ਨੂੰ ਦਿੱਲੀ ਦੇ ਪਟਿਆਲੇ ਹਾਊਸ ਕੋਰਟ ਨੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇੰਦਰਾਣੀ ਮੁਖਰਜੀ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ। ਜਿਸਦੇ ਤਹਿਤ ਹੁਣ ਇੰਦਰਾਣੀ ਨੂੰ ਮਨੀ ਲਾਂਡਰਿੰਗ ਕੇਸ 'ਚ 9 ਸਤੰਬਰ ਨੂੰ ਪੇਸ਼ ਹੋਣਾ ਹੋਵੇਗਾ। ਈ.ਡੀ. ਨੇ ਇੰਦਰਾਣੀ ਮੁਖਰਜੀ ਨਾਲ ਪੁੱਛਗਿੱਛ ਲਈ ਪਟੀਸ਼ਨ ਦਰਜ ਕੀਤੀ ਸੀ,ਜਿਸ ‘ਤੇ ਇਹ ਆਦੇਸ਼ ਦਿੱਤਾ ਗਿਆ।

ਦਰਅਸਲ 2008 ‘ਚ ਆਈ.ਐੱਨ.ਐੱਕਸ. ਮੀਡੀਆ ਕੰਪਨੀ ‘ਚ ਤੈਅ ਲਿਮਿਟ ਤੋਂ ਜ਼ਿਆਦਾ ਵਿਦੇਸ਼ ਨਿਵੇਸ਼ ਕੀਤਾ ਗਿਆ ਸੀ। ਉਸ ਸਮੇਂ ਆਈ.ਐੱਨ.ਐੱਕਸ. ਕੰਪਨੀ ਦੀ ਡਾਇਰੈਕਟਰ ਇੰਦਰਾਣੀ ਮੁਖਰਜੀ ਹੀ ਸਨ। ਇਸ ਲਈ ਈ.ਡੀ. ਉਨ੍ਹਾਂ ਨੂੰ ਦਿੱਲੀ ਲਿਜਾ ਕੇ ਇਸ ਮਾਮਲੇ ‘ਚ ਪੁੱਛਗਿੱਛ ਕਰਨਾ ਚਾਹੁੰਦੀ ਹੈ।ਇਸ ਮਾਮਲੇ ‘ਚ ਪੀਟਰ ਮੁਖਰਜੀ ਨੂੰ ਵੀ ਸਹਿ ਦੋਸ਼ੀ ਬਣਾਇਆ ਗਿਆ ਹੈ। ਦੋਸ਼ ਹੈ ਕਿ ਕੰਪਨੀ ‘ਚ ਤਕਰੀਬਨ 350 ਕਰੋੜ ਰੁਪਏ ਦਾ ਵਿਦੇਸ਼ੀ ਪੈਸਾ ਨਿਵੇਸ਼ ਕੀਤਾ ਗਿਆ।

ਇੰਦਰਾਣੀ ਤੇ ਪੀਟਰ ਮੁਖਰਜੀ ਦੇ ਇਲਾਵਾ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਵੀ ਮਾਮਲੇ ‘ਚ ਦੋਸ਼ੀ ਹਨ।ਈ.ਡੀ. ਦੇ ਵਕੀਲ ਨਿਤੇਸ਼ ਰਾਣਾ ਨੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਇੰਦਰਾਣੀ ਮੁਖਰਜੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਧਨ ਸੋਧ ਮਾਮਲੇ ‘ਚ ਜਾਂਚ ਅੱਗੇ ਨਹੀਂ ਵਧ ਰਹੀ ਹੈ। ਉਨ੍ਹਾਂ ਨੇ ਅਦਾਲਤ ਨੂੰ ਕਿਹਾ, ਸੀ.ਬੀ.ਆਈ. ਨੇ ਮਾਮਲੇ ‘ਚ ਹੋਰ ਦੋਸ਼ੀ ਕਾਰਤੀ ਚਿਦੰਬਰਮ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ।