ਜ਼ੀਨਤ ਅਮਾਨ ਨਾਲ ਜ਼ਬਰ ਜਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ : ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਜੁਹੂ ਪੁਲਿਸ ਥਾਣੇ 'ਚ ਇਕ ਕਾਰੋਬਾਰੀ 'ਤੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ

zeenat aman rape case, arest

ਮੁੰਬਈ : ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਜੁਹੂ ਪੁਲਿਸ ਥਾਣੇ 'ਚ ਇਕ ਕਾਰੋਬਾਰੀ 'ਤੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕਾਰੋਬਾਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ੀਨਤ ਅਮਾਨ ਵੱਲੋਂ ਦਰਜ ਕਰਵਾਇਆ ਇਹ ਮਾਮਲਾ ਅਪਰਾਧ ਸ਼ਾਖਾ ਨੂੰ ਦੇ ਦਿਤਾ ਗਿਆ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਦੱਸ ਦਈਏ ਕਿ ਜ਼ੀਨ ਅਮਾਨ ਨੇ 70 ਅਤੇ 80 ਦੇ ਦਹਾਕੇ 'ਚ ਕਾਫ਼ੀ ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ।

ਜ਼ੀਨਤ ਨੇ ਜੁਹੂ ਪੁਲਿਸ ਥਾਣੇ 'ਚ ਅਮਰ ਖੰਨਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਜ਼ੀਨਤ ਅਮਾਨ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਅਮਰ ਨਾਂਅ ਦੇ ਕਾਰੋਬਾਰੀ ਨੇ ਉਨ੍ਹਾਂ ਨਾਲ ਛੇੜਖਾਨੀ ਕੀਤੀ ਅਤੇ ਨਾਲ ਹੀ ਬੁਰਾ ਵਿਵਹਾਰ ਵੀ ਕੀਤਾ। ਦਰਅਸਲ ਕਿਹਾ ਜਾ ਰਿਹਾ ਸੀ ਕਿ ਜ਼ੀਨਤ ਅਮਾਨ ਅਤੇ ਅਮਰ ਖੰਨਾ ਪੁਰਾਣੇ ਦੋਸਤ ਹਨ ਪਰ ਕਿਸੇ ਝਗੜੇ ਦੇ ਕਾਰਨ ਜ਼ੀਨਤ ਨੇ ਉਸ ਨੂੰ ਬੁਲਾਉਣਾ ਬੰਦ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਅਮਰ ਖੰਨਾ ਜ਼ੀਨਤ ਨੂੰ ਫ਼ੋਨ ਕਰ ਕੇ ਪਰੇਸ਼ਾਨ ਕਰਦੇ ਸਨ। ਜ਼ੀਨਤ ਵਲੋਂ ਦਿਤੀਆਂ ਚਿਤਾਵਨੀਆਂ ਤੋਂ ਬਾਅਦ ਵੀ ਅਮਰ ਨਹੀਂ ਹਟਿਆ ਤਾਂ ਹਾਰ ਕੇ ਉਨ੍ਹਾਂ ਨੇ ਉਸ ਕਾਰੋਬਾਰੀ ਵਿਰੁਧ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।

ਦੱਸ ਦਈਏ ਕਿ ਜ਼ੀਨਤ ਅਮਾਨ ਸਾਲ 1970 ਵਿਚ ਮਿਸ ਇੰਡੀਆ ਏਸ਼ੀਆ ਪੈਸੀਫਿਕ ਰਹਿ ਚੁੱਕੀ ਹੈ। ਇਸ ਤੋਂ ਇਲਾਵਾ 70 ਤੇ 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਨੇ ਕਈ ਯਾਦਗਾਰੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ। 1985 ਵਿਚ ਜ਼ੀਨਤ ਨੇ ਮਜ਼ਹਰ ਆਲਮ ਨਾਲ ਵਿਆਹ ਕੀਤਾ ਸੀ ਪਰ 998 ਵਿਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ।