ਕਰੋਨਾ ਦੇ ਇਕ ਹੋਰ ਮਰੀਜ਼ ਨੇ ਹਿਲਾਈ ਮੋਹਾਲੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਏ ਦਿਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ

coronavirus

ਮੋਹਾਲੀ : ਆਏ ਦਿਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਮੋਹਾਲੀ ਵਿਚ ਅੱਜ ਇਕ ਹੋਰ ਔਰਤ ਨੂੰ ਕਰੋਨਾ ਦਾ ਪੌਜਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਮੋਹਾਲੀ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4 ਤੋਂ ਵੱਧ 5 ਹੋ ਗਈ ਹੈ। ਦੱਸ ਦੱਈਏ ਕਿ ਕਰੋਨਾ ਵਾਇਰਸ ਦਾ ਇਹ ਮਾਮਲਾ ਫ਼ੇਸ-5 ਵਿਚ ਸਾਹਮਣੇ ਆਇਆ ਹੈ ਜਿੱਥੇ 80 ਸਾਲ ਦੀ ਇਕ ਬਜੁਰਗ ਔਰਤ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।

ਇਸ ਮਰੀਜ਼ ਨੂੰ ਹੁਣ ਖਰੜ ਦੇ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਉਹ ਬਜੁਰਗ ਔਰਤ ਉਸ 27 ਸਾਲਾਂ ਲੜਕੀ ਦੀ ਮਕਾਨ ਮਾਲਕ ਹੈ ਜਿਹੜੀ ਪਹਿਲਾਂ ਕਰੋਨਾ ਵਾਇਰਸ ਵਿਚ ਪੌਜਟਿਵ ਪਾਈ ਗਈ ਹੈ ਅਤੇ ਇਹ ਲੜਕੀ ਚੰਡੀਗੜ੍ਹ ਦੇ ਉਸ 21-ਸੈਕਟਰ ਦੀ ਲ਼ੜਕੀ ਦੀ ਸਹੇਲੀ ਹੈ ਜਿਹੜੀ ਚੰਡੀਗੜ ਵਿਚ ਸਭ ਤੋਂ ਪਹਿਲਾਂ ਕਰੋਨਾ ਦੀ ਪੌਜਟਿਵ ਪਾਈ ਗਈ ਸੀ ਜਿਹੜੀ ਕਿ ਕੁਝ ਦਿਨ ਪਹਿਲਾਂ ਹੀ ਇਗਲੈਂਡ ਤੋਂ ਪਰਤੀ ਸੀ।

ਉਧਰ ਮੌਹਾਲੀ ਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਟੈਸਟਾਂ ਦੀ ਰਿਪੋਰਟ ਆਈ ਸੀ ਜਿਸ ਵਿਚੋਂ ਇਕ ਔਰਤ ਦੀ ਰਿਪੋਰਟ ਪੌਜਟਿਵ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ  ਨੇ ਇਹ ਵੀ ਦੱਸਿਆ ਕਿ 80 ਸਾਲ ਦੀ ਉਸ ਔਰਤ ਦੀ ਹਾਲਤ ਵਿਚ ਹੁਣ ਹੋਲੀ-ਹੋਲੀ ਸੁਧਾਰ ਆ ਰਿਹਾ ਹੈ ਅਤੇ ਉਸ ਦੇ ਪਰਿਵਾਰ ਦੇ ਬਾਕੀ ਦੋ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਈ ਹੈ।

ਦੱਸ ਦੱਈਏ ਕਿ ਮੁਹਾਲੀ ਦੇ 5 ਮਰੀਜ਼ਾਂ ਦੀ ਹਾਲਤ ਹਾਲੇ ਸਥਿਰ ਬਣੀ ਹੋਈ ਹੈ। ਡਾ.ਮਨਜੀਤ ਸਿੰਘ ਨੇ ਕਿਹਾ ਕਿ 257 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਰੱਖਿਆ ਜਾ ਰਿਹਾ ਹੈ ਅਤੇ ਉਥੇ ਹੀ ਉਨ੍ਹਾਂ ਨੂੰ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਵਿਅਕਤੀ ਘਰ ਚੋਂ ਬਾਹਰ ਨਿਕਲਦਾ ਹੈ ਤਾਂ ਉਸ ਨਾਲ ਸਖ਼ਤੀ ਵਰਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।