ਲੋਕਾਂ ਦੀ ਅਣਗਹਿਲੀ ਕਾਰਨ ਮਹਾਂਰਾਸ਼ਟਰ ‘ਚ ਲਗਾਉਣਾ ਪਿਆ ਕਰਫਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ

maharashtra curfew

 ਮੁਬੰਈ : ਭਾਰਤ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ । ਇਸ ਲਈ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਮਹਾਂਰਾਸ਼ਟਰ ਸਰਕਾਰ ਨੇ ਉਥੇ ਲੌਕਡਾਉਨ ਲਗਾਇਆ ਹੋਇਆ ਸੀ ਪਰ ਲੌਕਡਾਉਨ ਦੇ ਬਾਵਜੂਦ ਵੀ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਨਹੀਂ ਹਟ ਰਹੇ ਸਨ। ਇਸ ਲਈ ਹੁਣ ਪੂਰੇ ਮਹਾਂਰਾਸ਼ਟਰ ਵਿਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।

ਦੱਸ ਦੱਈਏ ਕਿ ਸੀ.ਐੱਮ ਉਧਵ ਠਾਕਰੇ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੇ ਸਨ ਜਿਸ ਲਈ ਮਜਬੂਰਨ ਉਨ੍ਹਾਂ ਨੂੰ ਕਰਫਿਊ ਦਾ ਐਲਾਨ ਕਰਨਾ ਪਿਆ। ਮਹਾਂਰਾਸ਼ਟਰ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 97 ਮਰੀਜ਼ ਸਾਹਮਣੇ ਆ ਚੁੱਕੇ ਹਨ। ਸੀ.ਐੱਮ ਉਧਵ ਠਾਕਰੇ ਨੇ ਕਿਹਾ ਕਿ ਸਥਿਤੀਆਂ ਦੇ ਅਨੁਸਾਰ ਸਾਰੇ ਧਾਰਮਿਕ ਸਥਾਨਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਪੂਜਾਰੀ ਅਤੇ ਉਨ੍ਹਾਂ ਦੇ ਸਹਿਯੋਗੀ ਹੀ ਮੰਦਰਾਂ ਵਿਚ ਇਕੱਲੇ ਰਹਿਣਗੇ ਅਤੇ ਉਥੇ ਇਕੱਲੇ ਹੀ ਪੂਜਾ ਕਰਨਗੇ।

ਦੱਸ ਦੱਈਏ ਕਿ ਕਰਫਿਊ ਤੋਂ ਬਾਅਦ ਮਾਂਹਾਰਾਸ਼ਟਰ ਦੇ ਸਾਰੇ ਜਿਲ੍ਹਿਆਂ ਦੇ ਬਾਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਲਈ ਇਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਵਿਚ ਜਾਣ ਵਾਲੇ ਵਾਹਨ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜੇਕਰ ਇਸ ਵਾਇਰਸ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਮਾਂਹਾਰਾਸ਼ਟਰ ਵਿਚ ਕਰੋਨਾ ਵਾਇਰਸ ਦੇ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਰੋਨਾ ਵਾਇਰਸ ਤੋ ਉਭਰ ਚੁੱਕੇ ਫੀਲਪੀਂਸ ਦੇ 68 ਸਾਲ ਦੇ ਇਕ ਵਿਅਕਤੀ ਦੀ ਮੁੰਬਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਇਹ ਮਹਾਂਰਾਸ਼ਟਰ ਵਿਚ ਕਰੋਨਾ ਨਾਲ ਹੋਈ ਤੀਜੀ ਮੌਤ ਹੈ। ਦੱਸਦੱਈਏ ਕਿ ਭਾਰਤ ਵਿਚ ਇਸ ਵਾਇਰਸ ਦੇ ਕਾਰਨ ਪ੍ਰਭਾਵਿਤ ਹੋਏ ਲੋਕਾ ਦਾ ਅੰਕੜਾ 400 ਨੂੰ ਪਾਰ ਕਰ ਗਿਆ ਹੈ। ਉਥੇ ਹੀ 8 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।