ਕਿਸਾਨ ਅੰਦੋਲਨ 'ਚ ਸ਼ਾਮਿਲ ਪੰਜਾਬ ਦੀ 65 ਸਾਲਾ ਬੀਬੀ ਦੀ ਟਿਕਰੀ ਬਾਰਡਰ ’ਤੇ ਹੋਈ ਮੌਤ
ਇਹ 65 ਸਾਲਾ ਬੀਬੀ ਬਲਬੀਰ ਕੌਰ ਪੰਜਾਬ ਦੇ ਮੰਡੀ ਕਲਾਂ (ਬਠਿੰਡਾ) ਦੀ ਰਹਿਣ ਵਾਲੀ ਹੈ।
tikari border
ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੇ ਚਲਦੇ ਹੁਣ ਤੱਕ ਕਿਸਾਨ ਅੰਦੋਲਨ 'ਚ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋਣ ਚੁੱਕੀਆਂ ਹਨ। ਇਸ ਵਿਚਕਾਰ ਅੱਜ 65 ਸਾਲਾ ਪੰਜਾਬ ਦੀ ਬੀਬੀ ਦੀ ਟਿਕਰੀ ਬਾਰਡਰ ’ਤੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਇਹ 65 ਸਾਲਾ ਬੀਬੀ ਬਲਬੀਰ ਕੌਰ ਪੰਜਾਬ ਦੇ ਮੰਡੀ ਕਲਾਂ (ਬਠਿੰਡਾ) ਦੀ ਰਹਿਣ ਵਾਲੀ ਹੈ।
ਇਹ ਬੀਬੀ ਕਾਫੀ ਸਮੇਂ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਿਲ ਸੀ। ਝੱਜਰ ਦੇ ਸਿਵਲ ਸਰਜਨ ਡਾ. ਸੰਜੇ ਦਹੀਆ ਦੇ ਮੁਤਾਬਕ ਉਨ੍ਹਾਂ ਕਿਹਾ ਕਿ ਮੌਤ ਹੋਣ ਦਾ ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚਲੇਗਾ। ਗੌਰਤਲਬ ਹੈ ਕਿ ਅੰਦੋਲਨ ਦੌਰਾਨ ਟਿਕਰੀ ਵਿਖੇ ਆਪਣੀ ਜਾਨ ਗੁਆਉਣ ਵਾਲੀ ਬਲਬੀਰ ਕੌਰ ਪਹਿਲੀ ਮਹਿਲਾ ਪ੍ਰਦਰਸ਼ਨਕਾਰੀ ਬੀਬੀ ਹੈ।