ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ’ਚ ਦਰਜ ਹੋਏ 40,715 ਨਵੇਂ ਮਾਮਲੇ
199 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ: ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 40,715 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤਕ ਪੀੜਤਾਂ ਦੀ ਗਿਣਤੀ ਵਧ ਕੇ 1,16,86,796 ਹੋ ਗਈ।
ਅੰਕੜਿਆਂ ਅਨੁਸਾਰ ਦੇਸ਼ ਵਿਚ 131 ਦਿਨ ਪਹਿਲਾਂ ਭਾਵ 12 ਨਵੰਬਰ ਨੂੰ 24 ਘੰਟੇ ਵਿਚ 47,905 ਨਵੇਂ ਮਾਮਲੇ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 40,715 ਨਵੇਂ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਸੋਮਵਾਰ ਨੂੰ ਇਹ ਗਿਣਤੀ 46,951 ਐਤਵਾਰ ਨੂੰ ਇਹ ਗਿਣਤੀ 43,846 ਸਨਿਚਰਵਾਰ ਨੂੰ 40,953 ਅਤੇ ਸ਼ੁਕਰਵਾਰ ਨੂੰ 39,726 ਦਰਜ ਕੀਤੀ ਗਈ ਸੀ।
ਇਸ ਮਿਆਦ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 199 ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਇਹ ਗਿਣਤੀ 212 ,ਐਤਵਾਰ ਨੂੰ ਇਹ ਗਿਣਤੀ 197, ਸਨਿਚਰਵਾਰ ਨੂੰ 188, ਸ਼ੁਕਰਵਾਰ ਨੂੰ 154, ਵੀਰਵਾਰ ਨੂੰ 172, ਬੁਧਵਾਰ ਨੂੰ 188, ਮੰਗਲਵਾਰ ਨੂੰ 131 ਦਰਜ ਕੀਤੀ ਗਈ ਸੀ। ਇਸ ਵਿਚ ਦੇਸ਼ ’ਚ ਹੁਣ ਤਕ 4,84,94,594 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।