ਲੀਬੀਆ ‘ਚ ਰਾਜਸਥਾਨੀ ਇੰਜੀਨੀਅਰ ਸਮੇਤ 9 ਭਾਰਤੀ ਬੰਧਕ, ਪੀੜਤਾਂ ਨੇ ਲਗਾਈ ਮਦਦ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਥਿਆਰਬੰਦ ਲੋਕਾਂ ਨੇ 2 ਮਹੀਨਿਆਂ ਤੋਂ ਪੋਰਟ 'ਤੇ ਰੋਕਿਆ

photo

 

ਜੈਪੁਰ: ਭਾਰਤ ਦੇ 9 ਲੋਕ ਲਗਭਗ 2 ਮਹੀਨਿਆਂ ਤੋਂ ਤ੍ਰਿਪੋਲੀ, ਲੀਬੀਆ ਵਿੱਚ ਫਸੇ ਹੋਏ ਹਨ। ਹਥਿਆਰਬੰਦ ਲੋਕਾਂ ਨੇ ਇਨ੍ਹਾਂ ਲੋਕਾਂ ਨੂੰ ਅਗਵਾ ਕਰਕੇ ਭੂਮੱਧ ਸਾਗਰ 'ਤੇ ਇਕ ਬੰਦਰਗਾਹ 'ਤੇ ਬੰਧਕ ਬਣਾ ਕੇ ਰੱਖਿਆ ਹੈ। ਇਨ੍ਹਾਂ 9 ਭਾਰਤੀਆਂ ਵਿਚ ਝੁੰਝੁਨੂ ਦਾ ਇਕ ਮਰਚੈਂਟ ਨੇਵੀ ਚੀਫ ਇੰਜੀਨੀਅਰ ਕਰਮਪਾਲ (36) ਵੀ ਸ਼ਾਮਲ ਹੈ। ਕਰਮਪਾਲ ਨੇ ਵੀਡੀਓ ਬਣਾ ਕੇ ਆਪਣੇ ਭਰਾ ਨੂੰ ਭੇਜੀ ਅਤੇ ਆਪਣੀ ਤਕਲੀਫ਼ ਦੱਸੀ।

ਪੀੜਤਾਂ ਨੇ ਭਾਰਤ ਸਰਕਾਰ ਨੂੰ  33 ਸੈਕਿੰਡ ਦੇ ਇਸ ਵੀਡੀਓ ਵਿੱਚ ਇੱਕ ਭਾਰਤੀ ਕਹਿ ਰਿਹਾ ਹੈ- 'ਹੈਲੋ ਸਰ, ਜਹਾਜ਼ ਦੇ ਨੁਕਸਾਨੇ ਜਾਣ ਕਾਰਨ ਅਸੀਂ 9 ਭਾਰਤੀ ਲੀਬੀਆ ਦੀ ਬੰਦਰਗਾਹ ਤ੍ਰਿਪੋਲੀ ਨੇੜੇ ਫਸੇ ਹੋਏ ਹਾਂ। ਅਸੀਂ 18 ਜਨਵਰੀ 2023 ਤੋਂ ਫਸੇ ਹੋਏ ਹਾਂ। ਇੱਥੇ ਮਾਹੌਲ ਚੰਗਾ ਨਹੀਂ ਹੈ। ਹਰ ਕੋਈ ਡਰਿਆ ਹੋਇਆ ਹੈ। ਪਤਾ ਨਹੀਂ ਅਸੀਂ ਕਿਸ ਦੇ ਅਧੀਨ ਹਾਂ। ਸਾਨੂੰ ਨਹੀਂ ਪਤਾ ਕਿ ਇਹ ਸਥਾਨਕ ਅਥਾਰਟੀ ਹੈ ਜਾਂ ਇਹ ਕੌਣ ਹੈ।

ਭਾਰਤ ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਝੁੰਝਨੂ ਦੇ ਸੂਰਜਗੜ੍ਹ ਇਲਾਕੇ ਦੇ ਕੁਲੋਥ ਕਲਾ ਪਿੰਡ ਦੇ ਰਹਿਣ ਵਾਲੇ ਧਰਮਿੰਦਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਰਮਪਾਲ 2007 'ਚ ਜਲ ਸੈਨਾ 'ਚ ਭਰਤੀ ਹੋਇਆ ਸੀ। ਧਰਮਿੰਦਰ ਖੁਦ ਵੀ ਮਰਚੈਂਟ ਨੇਵੀ ਵਿੱਚ ਹਨ। ਫਿਲਹਾਲ ਛੁੱਟੀਆਂ 'ਤੇ ਹਨ। ਕਰਮਪਾਲ 1 ਜਨਵਰੀ 2013 ਨੂੰ ਭਾਰਤ ਤੋਂ ਮਾਲਟਾ (ਯੂਰਪੀ ਆਈਲੈਂਡ) ਪਹੁੰਚਿਆ ਸੀ। ਉਹ ਮਾਲਟਾ ਵਿੱਚ ਸ਼ਿਪ ਮਾਇਆ-1 ਵਿੱਚ ਸ਼ਾਮਲ ਹੋਇਆ ਸੀ। ਉਸ ਦੇ ਨਾਲ 8 ਮਲਾਹ ਵੀ ਸਨ। ਸਾਰੇ ਟਿਊਨੀਸ਼ੀਆ-ਮਿਸਰ ਲਈ ਰਵਾਨਾ ਹੋ ਚੁੱਕੇ ਸਨ।