ਬੀਜੀਬੀ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਚ ਦਾਖਲ ਹੋ ਕੇ ਕਿਸਾਨ ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਦੇ ਹੱਥ ਦੀ ਉਂਗਲੀ ਤੇ ਲੱਕ 'ਚ ਲੱਗੀਆਂ ਸੱਟਾਂ

photo

 

 ਨਵੀਂ ਦਿੱਲੀ : ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਬੰਗਲਾਦੇਸ਼ ਦੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੀ ਹਿੰਮਤ ਬੁੱਧਵਾਰ ਨੂੰ ਇੰਨੀ ਵੱਧ ਗਈ ਕਿ ਇਸ ਦੇ ਜਵਾਨਾਂ ਨੇ ਭਾਰਤੀ ਸਰਹੱਦ 'ਚ ਦਾਖਲ ਹੋ ਕੇ ਇਕ ਕਿਸਾਨ ਦੀ ਕੁੱਟਮਾਰ ਕੀਤੀ, ਕਿਸਾਨ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਸੂਚਨਾ ਮਿਲਦੇ ਹੀ ਬੀਐਸਐਫ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਬੀਐਸਐਫ ਨੇ ਬੀਜੀਬੀ ਅਧਿਕਾਰੀਆਂ 'ਤੇ ਦਬਾਅ ਪਾਇਆ ਅਤੇ ਫਲੈਗ ਮੀਟਿੰਗ ਕੀਤੀ। ਬੀਜੀਬੀ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ:  ਭਾਰਤੀ ਫੌਜ 50 ਬਾਅਦ ਸਾਲ ਆਪਣੇ ਰਾਸ਼ਨ 'ਚ ਸ਼ਾਮਲ ਕਰੇਗੀ ਮੋਟਾ ਅਨਾਜ 

ਸੂਤਰਾਂ ਮੁਤਾਬਕ ਮੰਗਲਵਾਰ ਸ਼ਾਮ ਕਰੀਬ 6 ਵਜੇ ਬੀਜੀਬੀ ਦੇ ਜਵਾਨ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਗਸ਼ਤ ਕਰ ਰਹੇ ਸਨ। ਉਸੇ ਸਮੇਂ, ਨਾਦੀਆ ਜ਼ਿਲ੍ਹੇ ਦੇ ਮੁਸਲਿਮਪਾੜਾ ਦਾ ਰਹਿਣ ਵਾਲਾ ਇੱਕ ਭਾਰਤੀ ਕਿਸਾਨ ਹੁਸੈਨ ਬਿਸਵਾਸ (35) ਆਪਣੇ ਖੇਤ ਵਿੱਚ ਫਸਲ ਦੀ ਦੇਖਭਾਲ ਕਰ ਰਿਹਾ ਸੀ। ਬੀਜੀਬੀ ਦਾ ਗਸ਼ਤੀ ਦਲ ਅਚਾਨਕ ਭਾਰਤੀ ਸਰਹੱਦ ਅੰਦਰ 50 ਮੀਟਰ ਅੰਦਰ ਵੜ ਗਿਆ। ਬੀਜੀਬੀ ਦੇ ਜਵਾਨਾਂ ਨੇ ਬਿਨਾਂ ਕਿਸੇ ਕਾਰਨ ਭਾਰਤੀ ਕਿਸਾਨ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਬੀਜੀਬੀ ਦੇ ਜਵਾਨਾਂ ਨੇ ਨਾ ਸਿਰਫ਼ ਕਿਸਾਨ ਨਾਲ ਦੁਰਵਿਵਹਾਰ ਕੀਤਾ ਸਗੋਂ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ।
ਪਿੰਡ ਵਾਸੀਆਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ। ਝਗੜੇ ਵਿੱਚ ਕਿਸਾਨ ਦੀ ਉਂਗਲ ਅਤੇ ਕਮਰ ’ਤੇ ਗੰਭੀਰ ਸੱਟਾਂ ਲੱਗੀਆਂ। ਝਗੜੇ ਤੋਂ ਬਾਅਦ ਮੌਕੇ ਤੋਂ ਬੀਜੀਬੀ ਜਵਾਨ ਦੀ ਟੋਪੀ ਵੀ ਬਰਾਮਦ ਹੋਈ।

ਇਹ ਵੀ ਪੜ੍ਹੋ: ਮੋਗਾ 'ਚ ਖੇਤਾਂ 'ਚੋਂ ਮਿਲੀ ਤਲਾਕਸ਼ੁਦਾ ਔਰਤ ਦੀ ਲਾਸ਼, ਮਚਿਆ ਹੜਕੰਪ 

ਕੁਝ ਦੇਰ ਬਾਅਦ 15-20 ਬੀਜੀਬੀ ਜਵਾਨ ਮੁੜ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਭਾਰਤੀ ਪਿੰਡ ਮੁਸਲਿਮਪੁਰਾ ਨੇੜੇ ਆ ਗਏ ਅਤੇ ਪਿੰਡ ਵਾਸੀਆਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਬੀਜੀਬੀ ਜਵਾਨ ਦੀ ਟੋਪੀ ਵਾਪਸ ਨਾ ਕੀਤੀ ਤਾਂ ਨਤੀਜੇ ਭਿਆਨਕ ਹੋਣਗੇ। ਬੀਐਸਐਫ ਨੇ ਤੁਰੰਤ ਘਟਨਾ ਦਾ ਜਾਇਜ਼ਾ ਲਿਆ ਅਤੇ ਬੀਜੀਬੀ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦੋਵਾਂ ਬਲਾਂ ਵਿਚਾਲੇ ਫਲੈਗ ਮੀਟਿੰਗ ਬੁਲਾਈ ਗਈ, ਜਿਸ ਵਿਚ ਬੀਐਸਐਫ ਨੇ ਇਸ ਘਟਨਾ ਲਈ ਬੀਜੀਬੀ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ। ਬੀਜੀਬੀ ਅਧਿਕਾਰੀਆਂ ਨੇ ਕਿਹਾ ਕਿ ਉਹ ਜਲਦੀ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।