Justice Yashwant Cash: ਦਿੱਲੀ ਹਾਈ ਕੋਰਟ ਦੇ ਜੱਜ ਦੇ ਘਰ ਨਗਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ, 500-500 ਰੁਪਏ ਦੇ ਦੇਖੇ ਗਏ ਸੜੇ ਹੋਏ ਬੰਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Justice Yashwant Cash: ਪੈਸਿਆਂ ਦੀ 4-5 ਅੱਧ ਸੜੀਆਂ ਬੋਰੀਆਂ ਮਿਲੀਆਂ

Justice Yashwant Verma cash Pictures News in punjabi

Justice Yashwant Verma cash Pictures News in punjabi: ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਘਰੋਂ ਮਿਲੀ ਨਕਦੀ ਦੀਆਂ ਤਸਵੀਰਾਂ ਜਨਤਕ ਹੋ ਗਈਆਂ ਹਨ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ ਨੇ ਅੰਦਰੂਨੀ ਜਾਂਚ ਤੋਂ ਬਾਅਦ 21 ਮਾਰਚ ਨੂੰ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਸੀ। ਸੁਪਰੀਮ ਕੋਰਟ ਨੇ 22 ਮਾਰਚ ਦੀ ਦੇਰ ਰਾਤ ਰਿਪੋਰਟ ਨੂੰ ਜਨਤਕ ਕੀਤਾ।

ਇਸ ਦੇ ਨਾਲ ਹੀ ਤਿੰਨ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ 500 ਰੁਪਏ ਦੇ ਸੜੇ ਹੋਏ ਨੋਟਾਂ ਦੇ ਬੰਡਲ ਨਜ਼ਰ ਆ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 14 ਮਾਰਚ ਨੂੰ ਜਸਟਿਸ ਦੇ ਘਰ 'ਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਪਹੁੰਚ ਗਈ ਸੀ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਨੋਟਾਂ ਨਾਲ 4-5 ਅੱਧ ਸੜੀਆਂ ਬੋਰੀਆਂ ਬਰਾਮਦ ਹੋਈਆਂ।

ਦੂਜੇ ਪਾਸੇ ਰਿਪੋਰਟ ਵਿੱਚ ਜਸਟਿਸ ਵਰਮਾ ਦਾ ਪੱਖ ਵੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਸਟੋਰ ਰੂਮ ਵਿੱਚ ਕੋਈ ਪੈਸਾ ਨਹੀਂ ਰੱਖਿਆ ਜਿੱਥੇ ਨੋਟਾਂ ਦੇ ਬੰਡਲ ਪਾਏ ਜਾਣ ਦੀ ਗੱਲ ਕਹੀ ਗਈ ਹੈ। ਇਹ ਇੱਕ ਅਜਿਹੀ ਖੁੱਲ੍ਹੀ ਥਾਂ ਹੈ, ਜਿੱਥੇ ਸਾਰਿਆਂ ਨੇ ਆਉਣਾ-ਜਾਣਾ ਹੈ। ਉਸ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।