ਫਿਜ਼ੀਓਥੈਰਪੀ ਡਿਗਰੀ ਕੋਰਸਾਂ 'ਚ ਯੋਗ ਡਿਪਲੋਮਾ ਵਾਲੇ ਉਮੀਦਵਾਰਾਂ ਨੂੰ ਮਿਲੇਗੀ ਪਹਿਲ
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਯੋਗ ਦਾ ਡਿਪਲੋਮਾ ਰੱਖਣ ਵਾਲਿਆਂ ਨੂੰ ਫਿਜ਼ੀਓਥੈਰਪੀ ਦੇ ਡਿਗਰੀ ਕੋਰਸਾਂ 'ਚ ਦਾਖ਼ਲਾ ਨੂੰ ਤਰਜੀਹ ਦੇਣਾ ਦਾ ਫ਼ੈਸਲਾ ਕੀਤਾ ਹੈ...
ਨਵੀਂ ਦਿੱਲੀ, 23 ਅਪ੍ਰੈਲ : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਯੋਗ ਦਾ ਡਿਪਲੋਮਾ ਰੱਖਣ ਵਾਲਿਆਂ ਨੂੰ ਫਿਜ਼ੀਓਥੈਰਪੀ ਦੇ ਡਿਗਰੀ ਕੋਰਸਾਂ 'ਚ ਦਾਖ਼ਲਾ ਨੂੰ ਤਰਜੀਹ ਦੇਣਾ ਦਾ ਫ਼ੈਸਲਾ ਕੀਤਾ ਹੈ। ਇਕ ਮਾਹਰ ਕਮੇਟੀ ਦੀ ਸਿਫ਼ਾਰਸ਼ ਤੋਂ ਬਾਸਦ ਫ਼ੈਸਲਾ ਕੀਤਾ ਗਿਆ। ਇਹ ਸੁਝਾਅ ਦਿਤਾ ਗਿਆ ਸੀ ਕਿ ਜੋ ਲੋਕ ਯੋਗ 'ਚ ਮੁਹਾਰਤ ਰੱਖਦੇ ਹਨ, ਉਨ੍ਹਾਂ ਨੂੰ ਦਾਖ਼ਲੇ 'ਚ ਤਰਜੀਹ ਦਿਤੀ ਜਾਣੀ ਚਾਹੀਦੀ ਹੈ।
ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਸਿਫ਼ਾਰਸ਼ਾਂ ਮਨਜ਼ੂਰ ਕਰ ਲਈਆਂ ਹਨ। ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਇਕ ਪੱਤਰ ਭੇਜਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਯੋਗ 'ਚ ਇਕ ਸਾਲ ਦਾ ਡਿਪਲੋਮਾ ਰੱਖਣ ਵਾਲੇ ਉਮੀਦਵਾਰਾਂ ਨੂੰ ਦਾਖ਼ਲੇ 'ਚ ਪਹਿਲ ਦਿਤੀ ਜਾ ਸਕਦੀ ਹੈ।
ਇਹ ਉਸ ਸ਼ਰਤ ਦੇ ਅਧਾਰ 'ਤੇ ਹੋਵੇਗੀ ਕਿ ਕਿਸੇ ਉਮੀਦਵਾਰ ਨੂੰ ਦਾਖ਼ਲੇ ਪ੍ਰੀਖਿਆ 'ਚ ਮਿਲੇ ਅੰਕ ਅਤੇ ਯੋਗਤਾ ਦੀਆਂ ਸ਼ਰਤਾਂ ਯੋਗ ਦੀ ਮੁਹਾਰਤ ਤੋਂ ਬਿਨਾਂ ਉਸੇ ਤਰ੍ਹਾਂ ਦੀਆਂ ਯੋਗਤਾ ਰੱਖਣ ਵਾਲੇ ਉਮੀਦਵਾਰ ਦੇ ਬਰਾਬਰ ਹੋਣ। ਮਈ 2016 'ਚ ਯੂਜੀਸੀ ਨੇ ਯੂਨੀਵਰਸਿਟੀਆਂ ਤੋਂ ਫਿਜ਼ੀਓਥੈਰਪੀ ਦੇ ਗਰੈਜੂਏਟ ਅਤੇ ਪੋਸਟ-ਗਰੈਜੂਏਟ ਡਿਗਰੀ ਦੇ ਕੋਰਸ 'ਚ ਯੋਗਾ ਦੀ ਸਿੱਖਿਆ ਅਤੇ ਸਿਖਲਾਈ ਦੇ ਮਾਡਲ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਸੀ।