ਫਲਾਈਟ ਫੜਨ ਦੀ ਜਲਦਬਾਜ਼ੀ 'ਚ ਕੀਮਤੀ ਸਮਾਨ ਤਕ ਭੁੱਲ ਜਾਂਦੇ ਹਨ ਯਾਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੜਾਨ ਫੜਨ ਦੀ ਜਲਦਬਾਜ਼ੀ 'ਚ ਯਾਤਰੀ ਨਾ ਸਿਰਫ਼ ਅਪਣੇ ਮੋਬਾਇਲ ਫ਼ੋਨ, ਚਸ਼ਮੇ, ਚਾਬੀਆਂ ਜਾਂ ਪਾਵਰ ਬੈਂਕ ਭੁੱਲ ਜਾਂਦੇ ਹਨ, ਸਗੋਂ ਉਹ ਲੈਪਟਾਪ, ਸ਼ਰਾਬ ਦੀ ਬੋਤਲ ਵਰਗੇ ਸਮਾਨ ਤਕ..

Passengers forget precious things in hurry to catch the flight

ਨਵੀਂ ਦਿੱਲੀ : ਉੜਾਨ ਫੜਨ ਦੀ ਜਲਦਬਾਜ਼ੀ 'ਚ ਯਾਤਰੀ ਨਾ ਸਿਰਫ਼ ਅਪਣੇ ਮੋਬਾਇਲ ਫ਼ੋਨ, ਚਸ਼ਮੇ, ਚਾਬੀਆਂ ਜਾਂ ਪਾਵਰ ਬੈਂਕ ਭੁੱਲ ਜਾਂਦੇ ਹਨ, ਸਗੋਂ ਉਹ ਲੈਪਟਾਪ, ਸ਼ਰਾਬ ਦੀ ਬੋਤਲ ਵਰਗੇ ਸਮਾਨ ਤਕ ਛੱਡ ਜਾਂਦੇ ਹਨ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) 'ਤੇ ਪਿਛਲੇ ਸਾਲ ਇੰਜ ਹੀ ਕਰੀਬ 10,000 ਸਮਾਨ ਛੁੱਟਣ ਦੀ ਰਿਪੋਰਟ ਆਈ ਸੀ ਅਤੇ ਅੰਕੜੇ ਦਸਦੇ ਹਨ ਕਿ ਅਜਿਹੀ ਵਸਤੂਆਂ 'ਚ ਬਿਜਲੀ ਦਾ ਸਮਾਨ ਅਤੇ ਸ਼ਰਾਬ ਵੀ ਸ਼ਾਮਲ ਹੈ।

ਚੰਗੀ ਕਿਸਮਤ ਨਾਲ 85 ਫ਼ੀ ਸਦੀ ਸਮਾਨ ਦੇ ਦਾਅਵੇਦਾਰ ਮਿਲ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲਿਆ 'ਚ ਬ੍ਰਿਸਬੇਨ ਹਵਾਈ ਅੱਡਿਆਂ 'ਤੇ ਭੁੱਲ 'ਚ ਛੱਡੇ ਗਏ ਸਮਾਨ 'ਚ ਮੁਸਾਫ਼ਰਾਂ ਦੇ ਨਕਲੀ ਅੰਗ ਤਕ ਮਿਲਣ ਦੀ ਰਿਪੋਰਟ ਮਿਲੀ ਸੀ। ਦੁਬਈ ਹਵਾਈ ਦੁਨੀਆਂ ਦੇ ਤਿੰਨ ਸੱਭ ਤੋਂ ਵਧੀਆ ਹਵਾਈ ਅੱਡਿਆਂ 'ਚੋਂ ਇਕ ਹੈ ਅਤੇ ਉੱਥੇ ਸਾਲ 2017 'ਚ ਭੁੱਲ 'ਚ ਛੱਡੇ ਗਏ ਇਕ ਲੱਖ ਤੋਂ ਜ਼ਿਆਦਾ ਸਮਾਨ ਦੀ ਰਿਪੋਰਟ ਮਿਲੀ ਸੀ।

ਇਸ ਸਾਮਾਨ 'ਚ ਮੋਬਾਇਲ ਫ਼ੋਨ ਤੋਂ ਲੈ ਕੇ ਕੀਮਤੀ ਘੜੀਆਂ ਅਤੇ ਭਾਰੀ ਮਾਤਰਾ 'ਚ ਨਕਦੀ ਸ਼ਾਮਲ ਹੈ। ਹਵਾਈ ਅੱਡਾ ਸੰਚਾਲਕ ਦਿੱਲੀ ਅੰਤਰਰਾਸ਼ਟਰੀ ਹਵਾਈ ਲਿਮਟਿਡ (ਡੀਆਈਏਐਲ) ਮੁਤਾਬਕ ਸਹੀ ਮਾਲਕ ਤਕ ਅਜਿਹੇ ਸਮਾਨ ਪਹੁੰਚਾਉਣ ਲਈ ਪੁਰਾਣੀ ਪਰਿਕ੍ਰੀਆ ਦੇ ਬਜਾਏ ਹੁਣ ਚੀਜ਼ਾਂ ਨੂੰ ਵੰਡਣ ਦੀ ਪ੍ਰਕਿਰਿਆ ਨੂੰ ਵਿਗਿਆਨਿਕ ਅਤੇ ਉਪਭੋਗਤਾ ਦੇ ਅਨੁਕੂਲ ਬਣਾਉਣ ਲਈ ਇਕ ਨਵੇਂ ਸਾਫ਼ਟਵੇਇਰ ਦੀ ਵਰਤੋਂ ਕੀਤੀ ਜਾ ਰਹੀ ਹੈ।