ਕੇਵਾਈਸੀ ਲਈ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ : ਆਰਬੀਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ।

RBI makes Aadhaar linking of bank accounts mandatory

ਮੁੰਬਈ : ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ। ਹਾਲਾਂਕਿ ਆਧਾਰ ਦੀ ਜ਼ਰੂਰਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਚਲ ਰਹੇ ਮਾਮਲੇ 'ਚ ਅੰਤਮ ਫ਼ੈਸਲੇ 'ਤੇ ਨਿਰਭਰ ਕਰੇਗੀ। ਰਿਜ਼ਰਵ ਬੈਂਕ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ ਹੈ। ਹਾਲੇ ਤਕ ਕੇਵਾਈਸੀ ਲਈ ਗਾਹਕ ਦਾ ਇਕ ਤਾਜ਼ਾ ਫ਼ੋਟੋ ਅਤੇ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਸਥਾਈ ਖਾਤਾ ਨੰਬਰ (ਪੈਨ) ਦੀ ਕਾਪੀ ਅਤੇ ਪਤੇ ਦੇ ਸਬੂਤ ਲਈ ਅਧਿਕਾਰਿਕ ਤੌਰ 'ਤੇ ਪ੍ਰਮਾਣਕ ਦਸਤਾਵੇਜ਼ (ਓਵੀਡੀ) ਮੰਨਿਆ ਜਾਂਦਾ ਸੀ।