ਵਿਸ਼ਵ ਬੈਂਕ ਨੇ ਅਪਣੀ ਦੌਰਾਨ ਜਾਂਚ ਜਨ-ਧਨ ਯੋਜਨਾ 'ਤੇ ਉਠਾਏ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰ ਅਸਲ ਵਿਚ ਸਵਾਲ ਉੱਠਿਆ ਹੈ ਕਿ ਜਨ-ਧਨ ਯੋਜਨਾ ਦੀ ਸਫ਼ਲਤਾ ਸਿਰਫ਼ ਕਾਗਜ਼ਾਂ 'ਤੇ ਹੈ

world bank

ਨਵੀਂ ਦਿੱਲੀ :  80% ਬਾਲਗ ਭਾਰਤੀਆਂ ਕੋਲ ਹੁਣ ਬੈਂਕ ਖਾਤੇ ਹਨ  ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਧਨ ਯੋਜਨਾ ਅਤੇ ਆਧਾਰ ਕਾਰਨ ਭਾਰਤ ਇਸ ਵੱਡੇ ਵਾਧੇ ਨੂੰ ਪ੍ਰਾਪਤ ਕਰ ਸਕਿਆ ਹੈ | ਪਰ ਅਸਲ ਵਿਚ ਸਵਾਲ ਉੱਠਿਆ ਹੈ ਕਿ ਜਨ-ਧਨ ਯੋਜਨਾ ਦੀ ਸਫ਼ਲਤਾ ਸਿਰਫ਼ ਕਾਗਜ਼ਾਂ 'ਤੇ ਹੈ | ਉਸੇ ਹੀ ਗਲੋਬਲ ਫੈਨਡੇਕਸ ਡੇਟਾਬੇਸ ਰਿਪੋਰਟ ਵਿੱਚ, ਜਿਸ ਵਿੱਚ ਵਿਸ਼ਵ ਬੈਂਕ ਨੇ ਕਿਹਾ ਕਿ 80% ਬਾਲਗ਼ ਦੇ ਬੈਂਕ ਖਾਤੇ ਹਨ,ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਅਕਾਉਂਟ ਦੇ ਵਿਚੋਂ ਲਗਭਗ ਅੱਧੇ ਮਾਲਕਾਂ ਦੇ ਖਾਤੇ ਖਾਲੀ ਰਹੇ | 

ਵਿਸ਼ਵ ਬੈਂਕ ਨੇ ਕਿਹਾ ਕਿ "ਇਨ੍ਹਾਂ ਖਾਤਿਆਂ ਵਿਚ  100 ਮਿਲੀਅਨ ਬਾਲਗ ਡੈਬਿਟ ਕਾਰਡ ਹੋਣ ਦੀ ਗੱਲ ਸਾਹਮਣੇ ਆਈ ਹੈ , ਜਦਕਿ 2.5 ਗੁਣਾ ਜ਼ਿਆਦਾ ਭਾਵ 240 ਮਿਲੀਅਨ  ਖਾਤੇ ਦਾ ਮੋਬਾਈਲ ਫੋਨ 'ਤੇ ਕਿਰਿਆਸ਼ੀਲ ਹਨ |" ਭਾਰਤ ਵਿਚ ਬਾਲਗਾਂ ਦੀ ਗਿਣਤੀ 2011 ਤੋਂ ਦੁੱਗਣੀ ਹੋ ਗਈ ਹੈ, ਪਰ ਜਨ ਧਨ ਯੋਜਨਾ ਕਾਰਨ 80% ਹੋਣ ਦੇ ਬਾਵਜੂਦ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਜਿਨ੍ਹਾਂ ਵਿਚੋਂ ਜ਼ਿਆਦਾ ਜਨਧਨ ਅਕਾਊਂਟ ਧਾਰਕਾਂ ਅਪਣੇ ਨਵੇਂ ਖਾਤਿਆਂ ਨੂੰ ਵਰਤੋਂ 'ਚ ਨਹੀਂ ਲਿਆਂਦਾ |

ਵਿਸ਼ਵ ਬੈਂਕ ਨੇ ਇਸਦੇ ਨਾਲ ਹੀ ਅਪਣੀ ਰੀਪੋਰਟ ਵਿਚ ਕਿਹਾ ਕਿ ਦੁਨੀਆਂ ਵਿਚ ਸੱਭ ਤੋਂ ਵੱਧ ਭਾਰਤ ਵਿਚ ਸਾਂਝੇ ਖਾਤੇ ਦਾ ਹਿੱਸਾ 48% ਹੈ ਅਤੇ ਵਿਕਾਸਸ਼ੀਲ ਅਰਥਚਾਰਿਆਂ ਲਈ 25% ਹੈ |

ਵਰਲਡ ਬੈਂਕ ਨੇ ਅਪਣੀ ਰਿਪੋਰਟ ਵਿਚ ਪਾਇਆ ਕਿ ਮਰਦ ਖਾਤਿਆਂ ਦੇ ਮੁਕਾਬਲੇ ਔਰਤਾਂ ਦੀ ਖਾਤਾ ਮਲਕੀਅਤ ਔਸਤ 5 ਪ੍ਰਤੀਸ਼ਤ ਜ਼ਿਆਦਾ ਹੈ |" ਭਾਰਤ ਵਿਚ, ਇਹ ਲਿੰਗ ਫਰਕ ਦੋ ਗੁਣਾ ਵੱਡਾ ਹੈ, ਜਦੋਂ ਕਿ 54 ਫੀ ਸਦੀ ਔਰਤਾਂ ਨੇ ਪਿਛਲੇ ਇਕ ਸਾਲ ਵਿਚ ਕੋਈ ਜਮ੍ਹਾਂ ਰਕਮ ਨਹੀਂ ਚੁਕਵਾਈ, ਸਿਰਫ਼ 43 ਫ਼ੀ ਸਦੀ ਮਰਦ ਆਪਣੇ ਖਾਤੇ ਵਿਚ ਸਰਗਰਮ  ਸਨ|" ਇਸ ਵਿਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਜਨ ਧਨ ਯੋਜਨਾ ਦੇ ਬਾਵਜੂਦ 1.9 ਲੱਖ ਬਾਲਗਾਂ ਦਾ ਅਜੇ ਇਕ ਵੀ  ਬੈਂਕ ਖਾਤਾ ਨਹੀਂ ਹੈ |