ਪ੍ਰਧਾਨ ਮੰਤਰੀ ਵਲੋਂ ਧਰਤੀ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਤੀ ਨੂੰ ਸਾਫ਼-ਸੁਥਰੀ, ਸਿਹਤਮੰਦ ਅਤੇ ਖ਼ੁਸ਼ਹਾਲ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿਤਾ ਹੈ।

file photo

ਨਵੀਂ ਦਿੱਲੀ, 22 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਤੀ ਨੂੰ ਸਾਫ਼-ਸੁਥਰੀ, ਸਿਹਤਮੰਦ ਅਤੇ ਖ਼ੁਸ਼ਹਾਲ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿਤਾ ਹੈ। ਉਨ੍ਹਾਂ ਟਵਿਟਰ 'ਤੇ ਲਿਖਿਆ, 'ਅੱਜ ਅੰਤਰਰਾਸ਼ਟਰੀ ਧਰਤ ਦਿਵਸ ਮੌਕੇ ਅਸੀਂ ਸਾਰੇ ਸਾਡੀ ਦੇਖਭਾਲ ਅਤੇ ਪਿਆਰ ਲਈ ਅਪਣੇ ਗ੍ਰਹਿ ਦਾ ਧਨਵਾਦ ਕਰਦੇ ਹਾਂ।'

ਉਨ੍ਹਾਂ ਕਿਹਾ ਕਿ ਧਰਤੀ ਨੂੰ ਸਾਫ਼ ਸੁਥਰੀ ਤੇ ਖ਼ੁਸ਼ਹਾਲ ਬਣਾਉਣ ਲਈ ਕੰਮ ਕਰਨ ਦਾ ਸੰਕਲਪ ਲਿਆ ਜਾਵੇ। ਮੋਦੀ ਨੇ ਕਿਹਾ, 'ਕੋਵਿਡ-19 ਨੂੰ ਹਰਾਉਣ ਲਈ ਅੱਗੇ ਹੋ ਕੇ ਲੜ ਰਹੇ ਸਾਰੇ ਲੋਕਾਂ ਦਾ ਧਨਵਾਦ।' (ਏਜੰਸੀ)