ਭਾਰਤ ’ਚ ਇਕ ਦਿਨ ਵਿਚ ਆਏ ਕੋਵਿਡ-19 ਦੇ ਰੀਕਾਰਡ 3.32 ਲੱਖ ਤੋਂ ਵੱਧ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ ਕਿਸੇ ਦੇਸ਼ ਵਿਚ ਦਰਜ ਸੱਭ ਤੋਂ ਜ਼ਿਆਦਾ ਅੰਕੜੇ ਸਾਹਮਣੇ ਆਏ

corona case

ਨਵੀਂ ਦਿੱਲੀ : ਦੇਸ਼ ’ਚ ਵੀਰਵਾਰ ਨੂੰ ਕੋਵਿਡ 19 ਦੇ ਹੁਣ ਤਕ ਦੇ ਸੱਭ ਤੋਂ ਵੱਧ 3.32 ਲੱਖ ਤੋਂ ਵੱਧ ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਵੱਧ ਕੇ  1,62,63,695 ਹੋ ਗਈ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦਾ ਇਹ ਸੱਭ ਤੋਂ ਵੱਧ ਅੰਕੜਾ ਹੈ। 

ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਲਾਗ ਦੇ  3,32,730 ਨਵੇਂ ਮਾਮਲੇ ਸਾਹਮਣੇ ਆਏ ਜਦਕਿ 2263 ਹੋਰ ਮਰੀਜ਼ਾ ਦੀ ਮੌਤ ਹੋ ਜਾਣ ਦੇ ਨਾਲ ਹੁਣ ਤਕ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ  1,86,920 ਹੋ ਗਈ ਹੈ।

ਲਗਾਤਾਰ 44ਵੇਂ ਦਿਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਹ 24,28,616 ਹੋ ਗਈ ਹੈ। ਲਾਗ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ : 1,36,48,159 ਹੋ ਗਈ ਹੈ।