ਪੀਐਮ ਮੋਦੀ ਦੇ 'ਮਾਸਟਰਸਟ੍ਰੋਕ' ਨੇ ਹਰ ਕਿਸੇ ਦੀ ਮਿਹਨਤ ਦੀ ਕਮਾਈ ਨੂੰ ਕੀਤਾ ਤਬਾਹ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਇਸ ਟਵੀਟ ਦੇ ਨਾਲ ਇਕ ਗ੍ਰਾਫਿਕ ਵੀ ਸਾਂਝਾ ਕੀਤਾ ਹੈ, ਜਿਸ ਵਿਚ ਪੀਐਮ ਮੋਦੀ ਨੂੰ ਰੋਲਰ 'ਤੇ ਬੈਠੇ ਦਿਖਾਇਆ ਗਿਆ ਹੈ।
ਨਵੀਂ ਦਿੱਲੀ: ਕਾਂਗਰਸ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵਧਦੀ ਮਹਿੰਗਾਈ ਅਤੇ ਬੈਂਕਾਂ 'ਚ ਬਚਤ 'ਤੇ ਵਿਆਜ ਦਰ ਘਟਣ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, "ਮਹਿੰਗਾਈ ਦਰ: 6.95%, FD ਵਿਆਜ ਦਰ: 5%।"
Rahul Gandhi
ਸਾਬਕਾ ਕਾਂਗਰਸ ਪ੍ਰਧਾਨ ਨੇ ਅੱਗੇ ਲਿਖਿਆ, "ਆਪਣੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾ ਹੋਣ ਬਾਰੇ ਭੁੱਲ ਜਾਓ, ਪੀਐਮ ਮੋਦੀ ਦੇ 'ਮਾਸਟਰਸਟ੍ਰੋਕ' ਨੇ ਤੁਹਾਡੀ ਮਿਹਨਤ ਦੀ ਕਮਾਈ ਨੂੰ ਵੀ ਤਬਾਹ ਕਰ ਦਿੱਤਾ ਹੈ।"
Tweet
ਰਾਹੁਲ ਗਾਂਧੀ ਨੇ ਇਸ ਟਵੀਟ ਦੇ ਨਾਲ ਇਕ ਗ੍ਰਾਫਿਕ ਵੀ ਸਾਂਝਾ ਕੀਤਾ ਹੈ, ਜਿਸ ਵਿਚ ਪੀਐਮ ਮੋਦੀ ਨੂੰ ਰੋਲਰ 'ਤੇ ਬੈਠੇ ਦਿਖਾਇਆ ਗਿਆ ਹੈ। ਇਸ ਦੀ ਤੁਲਨਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਸਾਲ 2012 'ਚ ਜਨਤਾ ਨੂੰ 2 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ 'ਤੇ 19,152 ਰੁਪਏ ਦਾ ਵਿਆਜ ਮਿਲਦਾ ਸੀ, ਜਦਕਿ 2022 'ਚ ਇਹ ਘੱਟ ਕੇ 11,437 'ਤੇ ਆ ਗਿਆ ਹੈ।