ਊਨਾ ਦੇ ਪਿੰਡ ਸਿੰਗਾ 'ਚ ਖੂਹ 'ਚੋਂ ਮਿਲੇ ਟਿਫਨ ਬੰਬ, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

photo

 

ਊਨਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੋਲੀ ਸਬ-ਡਿਵੀਜ਼ਨ ਦੇ ਸਿੰਗਾ ਪਿੰਡ ਵਿੱਚ ਟਿਫ਼ਨ ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ ਖੂਹ ਵਿੱਚੋਂ ਟਿਫਿਨ ਬੰਬ ਬਰਾਮਦ ਕੀਤੇ ਗਏ ਹਨ। ਪੰਜਾਬ 'ਚ ਹਾਲ ਹੀ 'ਚ ਹੋਏ ਬੰਬ ਧਮਾਕਿਆਂ ਦੀ ਜਾਂਚ ਦੇ ਸਿਲਸਿਲੇ 'ਚ ਪੰਜਾਬ ਪੁਲਿਸ ਕੜੀਆਂ ਨੂੰ ਮਿਲਾ ਕੇ ਪਿੰਡ ਸਿੰਗਾ ਪਹੁੰਚ ਗਈ ਹੈ।

ਪਿੰਡ ਦੇ ਦੋ ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਖੂਹ ਵਿੱਚੋਂ ਟਿਫ਼ਨ ਬੰਬ ਕੱਢ ਲਏ ਗਏ ਹਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਐੱਸਪੀ ਊਨਾ ਅਰਿਜੀਤ ਸੇਨ ਅਤੇ ਬਾਂਗੜ੍ਹ ਬਟਾਲੀਅਨ ਦੇ ਕਮਾਂਡੈਂਟ ਵਿਮੁਕਤ ਰੰਜਨ ਵੀ ਮੌਕੇ 'ਤੇ ਪਹੁੰਚ ਗਏ ਹਨ।

 

 

ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੇ ਵੀ ਸ਼ਾਮਲ ਹੋਣ ਦਾ ਖਦਸ਼ਾ ਹੈ। ਪੰਜਾਬ ਪੁਲਿਸ ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪੰਜਾਬ ਪੁਲਿਸ ਸਵੇਰੇ 5 ਵਜੇ ਤੋਂ ਹੀ ਮੌਕੇ 'ਤੇ ਜੁਟੀ ਹੋਈ ਹੈ।