Mumbai Airport Customs: ਮੁੰਬਈ ਏਅਰਪੋਰਟ ਤੋਂ ਨੂਡਲਜ਼ ਦੇ ਪੈਕਟਾਂ 'ਚ ਲੁਕੋਏ 2 ਕਰੋੜ ਦੇ ਹੀਰੇ ਜ਼ਬਤ
4 ਕਰੋੜ ਰੁਪਏ ਦਾ ਸੋਨਾ ਵੀ ਬਰਾਮਦ
Diamonds worth 2 crore hidden in packets of noodles seized from Mumbai airport
Mumbai Airport Customs: ਮੁੰਬਈ - ਕਸਟਮ ਵਿਭਾਗ ਨੇ 3 ਦਿਨਾਂ 'ਚ ਮੁੰਬਈ ਏਅਰਪੋਰਟ ਤੋਂ 2 ਕਰੋੜ ਰੁਪਏ ਦੇ ਹੀਰੇ ਅਤੇ 4 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਯਾਤਰੀ ਨੇ ਨੂਡਲਜ਼ ਦੇ ਪੈਕੇਟ 'ਚ ਹੀਰੇ ਲੁਕਾਏ ਹੋਏ ਸਨ। ਇਸ ਤੋਂ ਇਲਾਵਾ 6 ਕਿਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ। ਸੋਨੇ ਅਤੇ ਹੀਰਿਆਂ ਦੀ ਤਸਕਰੀ ਦੇ ਦੋਸ਼ 'ਚ 3 ਦਿਨਾਂ 'ਚ ਕੁੱਲ 4 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।