UP News : ਰੋਡਵੇਜ਼ ਬੱਸ ਕੰਡਕਟਰ ਨੇ IPL ਦੇ ਸੱਟੇ 'ਚ ਲਗਾਏ ਟਿਕਟਾਂ ਦੇ ਪੈਸੇ ,10 ਦਿਨ ਰਿਹਾ ਗਾਇਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਇਸ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ

Bus Conductor

UP News : ਉੱਤਰ ਪ੍ਰਦੇਸ਼ ਵਿੱਚ ਇੱਕ ਰੋਡਵੇਜ਼ ਬੱਸ ਕੰਡਕਟਰ ਨੇ ਯਾਤਰੀਆਂ ਤੋਂ ਮਿਲੇ ਕਿਰਾਏ ਦੇ ਪੈਸਿਆਂ ਨੂੰ ਆਈਪੀਐਲ 'ਚ ਸੱਟਾ  ਲਗਾ ਦਿੱਤਾ ਹੈ। ਜਦੋਂ ਵਿਭਾਗ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਗੁਪਤ ਰੂਪ ਵਿੱਚ ਇਹ ਰਕਮ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ। ਫਿਲਹਾਲ ਇਸ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਪੰਕਜ ਤਿਵਾੜੀ ਲਖਨਊ ਦੇ ਕੈਸਰਬਾਗ ਡਿਪੂ 'ਚ ਕੰਡਕਟਰ ਦੇ ਤੌਰ 'ਤੇ ਕੰਮ ਕਰਦਾ ਹੈ, ਜੋ ਰੋਡਵੇਜ਼ ਦੀ ਬੱਸ ਦੇ ਨਾਲ ਦਿੱਲੀ ਗਿਆ ਸੀ। ਉਥੋਂ ਉਹ ਦੇਹਰਾਦੂਨ ਚਲਾ ਗਿਆ ਅਤੇ 8 ਅਪ੍ਰੈਲ ਨੂੰ ਲਖਨਊ ਪਰਤਿਆ। ਇਸ ਦੌਰਾਨ ਉਸ ਕੋਲ ਲੰਬੀ ਦੂਰੀ ਦੇ ਯਾਤਰੀਆਂ ਦੀਆਂ ਟਿਕਟਾਂ ਦੇ ਬੈਗ 'ਚ ਕਰੀਬ 65 ਹਜ਼ਾਰ ਰੁਪਏ ਨਕਦ ਮਿਲੇ ਸਨ, ਜੋ ਕਿ 9-10 ਅਪ੍ਰੈਲ ਨੂੰ ਡਿਪੂ 'ਚ ਜਮ੍ਹਾ ਕਰਵਾਏ ਜਾਣੇ ਸਨ ਪਰ ਕੰਡਕਟਰ ਨੇ ਅਜਿਹਾ ਨਹੀਂ ਕੀਤਾ ਅਤੇ 10 ਦਿਨ ਤੱਕ ਲਾਪਤਾ ਰਿਹਾ।

ਯਾਤਰੀਆਂ ਦੇ ਕਿਰਾਏ ਨੂੰ ਆਈਪੀਐਲ ਦੇ ਸੱਟੇ 'ਚ ਲਗਾਇਆ 

ਇਹ ਖੁਲਾਸਾ ਹੋਇਆ ਹੈ ਕਿ ਉਸਨੇ ਇਹ ਰਕਮ ਆਈਪੀਐਲ 'ਤੇ ਸੱਟੇਬਾਜ਼ੀ ਵਿੱਚ ਨਿਵੇਸ਼ ਕੀਤੀ ਸੀ। ਮੁਢਲੀ ਜਾਂਚ ਵਿੱਚ ਕੈਸਰਬਾਗ ਬੱਸ ਸਟੇਸ਼ਨ ਦੇ ਇੰਚਾਰਜ ਐਸਕੇ ਗੁਪਤਾ ਦੀ ਵੀ ਮਿਲੀਭੁਗਤ ਸਾਹਮਣੇ ਆਈ ਹੈ। ਬੈਂਕ ਵਿੱਚ ਨਕਦੀ ਵਾਲਾ ਬੈਗ ਜਮ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਐਸ.ਕੇ.ਗੁਪਤਾ ਦੀ ਹੈ ਪਰ ਉਸ ਨੇ ਕਈ ਦਿਨਾਂ ਤੱਕ ਇਸ ਮਾਮਲੇ ਨੂੰ ਦਬਾ ਕੇ ਰੱਖਿਆ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਚੋਰੀ-ਛਿਪੇ ਨਕਦੀ ਵਾਲਾ ਬੈਗ ਜਮ੍ਹਾ ਕਰਵਾ ਦਿੱਤਾ।

ਵਿਭਾਗ ਨੇ ਸ਼ੁਰੂ ਕਰ ਦਿੱਤੀ ਜਾਂਚ    

ਆਰੋਪ ਹੈ ਕਿ ਕੰਡਕਟਰ ਪੰਕਜ ਤਿਵਾੜੀ ਜ਼ਿਆਦਾਤਰ ਕੈਸ਼ ਬੈਗ ਜਮ੍ਹਾ ਨਹੀਂ ਕਰਵਾਉਂਦੇ ਜਾਂ ਦੇਰੀ ਨਾਲ ਜਮ੍ਹਾ ਕਰਵਾਉਂਦੇ ਹਨ। ਹਾਲਾਂਕਿ ਇਸ ਪੂਰੇ ਮਾਮਲੇ 'ਚ ਕੰਡਕਟਰ ਤੋਂ ਜਵਾਬ ਮੰਗਿਆ ਗਿਆ ਹੈ। ਫਿਲਹਾਲ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੈਸਰਬਾਗ ਡਿਪੂ ਦੇ ਏਆਰਐਮ ਅਰਵਿੰਦ ਕੁਮਾਰ ਅਨੁਸਾਰ ਇਸ ਪੂਰੇ ਮਾਮਲੇ 'ਤੇ ਕੰਡਕਟਰ ਤੋਂ ਪੁੱਛਗਿੱਛ ਕੀਤੀ ਗਈ ਹੈ। ਫਿਲਹਾਲ ਕੰਡਕਟਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਦੋਸ਼ੀ ਹੋਇਆ ,ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।