Earthquake News: ਗੁਜਰਾਤ ਦੇ ਕੱਛ ਵਿੱਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਏਜੰਸੀ

ਖ਼ਬਰਾਂ, ਰਾਸ਼ਟਰੀ

4.3 ਦਰਜ ਕੀਤੀ ਗਈ ਤੀਬਰਤਾ

Earthquake News

 

Earthquake News: ਗੁਜਰਾਤ ਦੇ ਕੱਛ ਵਿੱਚ ਮੰਗਲਵਾਰ ਰਾਤ ਨੂੰ 4.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਇਹ ਜਾਣਕਾਰੀ ਦਿੱਤੀ।

ਐਨਸੀਐਸ ਨੇ ਕਿਹਾ ਕਿ ਰਾਤ 11.26 ਵਜੇ ਆਏ ਭੂਚਾਲ ਦਾ ਕੇਂਦਰ ਰਾਜਕੋਟ ਤੋਂ 160 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਸੀ। ਉਨ੍ਹਾਂ ਕਿਹਾ ਕਿ ਭੂਚਾਲ ਦੀ ਡੂੰਘਾਈ 20 ਕਿਲੋਮੀਟਰ ਸੀ।

ਭੂਚਾਲ ਕਾਰਨ ਹੋਏ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।