Mehbooba Mufti march in Srinagar: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਪਹਿਲਗਾਮ ਅਤਿਵਾਦੀ ਹਮਲੇ ਵਿਰੁੱਧ ਮਾਰਚ ਕੱਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

Mehbooba Mufti march in Srinagar: ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜ ਕੇ ਹਮਲੇ ਵਿਰੁੱਧ ਆਵਾਜ਼ ਬੁਲੰਦ ਕੀਤੀ

PDP chief Mehbooba Mufti takes out march against Pahalgam terror attack

 

Mehbooba Mufti march in Srinagar: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਵਿਰੁੱਧ ਬੁੱਧਵਾਰ ਨੂੰ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮਾਰਚ ਕੱਢਿਆ। ਮੰਗਲਵਾਰ ਨੂੰ ਹੋਏ ਇਸ ਅਤਿਵਾਦੀ ਹਮਲੇ ਵਿੱਚ 26 ਲੋਕ, ਜਿਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਸਨ, ਮਾਰੇ ਗਏ।

ਮੁਫ਼ਤੀ ਅਤੇ ਪੀਡੀਪੀ ਵਰਕਰ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਪਾਰਕ ਨੇੜੇ ਪਾਰਟੀ ਹੈੱਡਕੁਆਰਟਰ ’ਤੇ ਇਕੱਠੇ ਹੋਏ ਅਤੇ ਉੱਥੋਂ ਵਿਰੋਧ ਮਾਰਚ ਸ਼ੁਰੂ ਕੀਤਾ।
ਮਾਰਚ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਲੋਕਾਂ ਦੀ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕੀਤੀ। ਤਖ਼ਤੀਆਂ ’ਤੇ ਲਿਖਿਆ ਸੀ - ‘‘ਇਹ ਸਾਡੇ ਸਾਰਿਆਂ ’ਤੇ ਹਮਲਾ ਹੈ’’, ‘‘ਨਿਰਦੋਸ਼ਾਂ ਨੂੰ ਮਾਰਨਾ ਇੱਕ ਅਤਿਵਾਦੀ ਕਾਰਵਾਈ ਹੈ’’ ਅਤੇ ‘‘ਨਿਰਦੋਸ਼ਾਂ ਨੂੰ ਮਾਰਨਾ ਬੰਦ ਕਰੋ।’’ ਮਾਰਚ ਸ੍ਰੀਨਗਰ ਦੇ ਮਸ਼ਹੂਰ ਲਾਲ ਚੌਕ ’ਤੇ ਸਮਾਪਤ ਹੋਇਆ।

ਜ਼ਿਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਅਤਿਵਾਦੀਆਂ ਨੇ ਬੈਸਰਨ ਸੈਲਾਨੀ ਸਥਾਨ ’ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ। ਇਹ ਕਈ ਸਾਲਾਂ ਵਿੱਚ ਕਸ਼ਮੀਰ ਵਿੱਚ ਆਮ ਨਾਗਰਿਕਾਂ ’ਤੇ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਸੀ।

(For more news apart from Mehbooba Mufti Latest News, stay tuned to Rozana Spokesman)