Maharashtra News : ਪਹਿਲਗਾਮ ’ਚ ਜਾਨ ਗਵਾਉਣ ਵਾਲਿਆਂ ’ਚ ਠਾਣੇ ਦੇ ਤਿੰਨ ਲੋਕ ਸ਼ਾਮਲ,ਪਰਿਵਾਰ ਸਦਮੇ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Maharashtra News : ਹਿੰਦੂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ - ਰਾਜਸ਼੍ਰੀ ਅਕੁਲ

ਮ੍ਰਿਤਕ ਅਤੁਲ ਮੋਹਨੇ ਦੀ ਸਾਲੀ ਰਾਜਸ਼੍ਰੀ ਅਕੁਲ

Maharashtra News in Punjabi : ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕ ਅਤੁਲ ਮੋਹਨੇ ਦੀ ਸਾਲੀ ਰਾਜਸ਼੍ਰੀ ਅਕੁਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ, "ਮੈਂ ਅੱਜ ਸਵੇਰੇ ਆਪਣੀ ਭੈਣ ਨਾਲ ਗੱਲ ਕੀਤੀ,  ਉਸਨੇ ਦੱਸਿਆ ਕਿ ਅੱਤਵਾਦੀਆਂ ਨੇ ਲੋਕਾਂ ਨੂੰ ਇਹ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ, ਕਿ ਹਿੰਦੂ ਕੌਣ ਹਨ ? ਉਨ੍ਹਾਂ ਨੇ ਹਿੰਦੂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਅੱਤਵਾਦੀਆਂ ਨੂੰ ਸਭ ਦੇ ਸਾਹਮਣੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕੋਈ ਵੀ ਕਦੇ ਵੀ ਕਿਸੇ ਮਾਸੂਮ ਵਿਅਕਤੀ ਦੀ ਜਾਨ ਨੂੰ ਤਬਾਹ ਕਰਨ ਦੀ ਹਿੰਮਤ ਨਾ ਕਰੇ।"

ਠਾਣੇ ਦੇ ਤਿੰਨ ਲੋਕ ਮਾਰੇ ਗਏ ਸਨ

ਮ੍ਰਿਤਕਾਂ ਦੀ ਪਛਾਣ ਹੇਮੰਤ ਜੋਸ਼ੀ (44), ਸੰਜੇ ਲੇਲੇ (52), ਅਤੇ ਅਤੁਲ ਮੋਨੇ (52) ਵਜੋਂ ਹੋਈ ਹੈ। ਇਹ ਤਿੰਨੋਂ ਠਾਣੇ ਦੇ ਡੋਂਬੀਵਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਸਨ ਅਤੇ ਪਹਿਲਗਾਮ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ 26 ਲੋਕਾਂ ਵਿੱਚੋਂ ਇੱਕ ਸਨ। ਇਸ ਭਿਆਨਕ ਹਮਲੇ ਦੀ ਖ਼ਬਰ ਮਿਲਦੇ ਹੀ ਡੋਂਬੀਵਾਲੀ ਵਿੱਚ ਸੋਗ ਦੀ ਲਹਿਰ ਫੈਲ ਗਈ। ਸਥਾਨਕ ਲੋਕਾਂ, ਕਈ ਸਮਾਜਿਕ ਸੰਗਠਨਾਂ ਦੇ ਆਗੂਆਂ ਅਤੇ ਰਾਜਨੀਤਿਕ ਪਾਰਟੀਆਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

(For more news apart from  Three people from Thane included among those who lost their lives in Pahalgam, family in shock News in Punjabi, stay tuned to Rozana Spokesman)