ਵਾਰਡਨ ਬਣੀ ਭੂਤ, ਕਰਦੀ ਰਹੀ ਕੁੜੀਆਂ ਨਾਲ ਛੇੜਖਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਕਸਤੂਰਬਾ ਗਾਂਧੀ ਸਕੂਲ ਵਿਚ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ|

Girls School Warden Ghost Disguised

UP School Warden Ghost

ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਕਸਤੂਰਬਾ ਗਾਂਧੀ ਸਕੂਲ ਵਿਚ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ| ਸਕੂਲ ਦੀਆਂ ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਹੈ ਕਿ ਹੋਸਟਲ ਵਾਰਡਨ ਭੂਤ ਬਣਕੇ ਉਨ੍ਹਾਂ ਨੂੰ ਡਰਾਉਂਦੀ ਹੈ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਵਾਰਡਨ 'ਤੇ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ| ਵਿਦਿਆਰਥਣਾਂ ਦਾ ਕਹਿਣਾ ਹੈ ਕਿ ਵਾਰਡਨ ਰਾਤ ਦੇ ਸਮੇਂ ਭੂਤ ਦੀਆਂ ਅਵਾਜ਼ਾਂ ਕੱਢਦੀ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਵਾਰਡਨ ਭੂਤਾਂ ਵਰਗੇ ਕੱਪੜੇ ਪਾ ਲੈਣ ਪਿੱਛੋਂ ਉਨ੍ਹਾਂ ਡਰਾਉਣ ਦੇ ਨਾਲ ਉਨ੍ਹਾਂ ਨਾਲ ਛੇੜਛਾੜ ਵੀ ਕਰਦੀ ਹੈ|