ਕੀ ਵੋਟਾਂ ਦੀ ਗਿਣਤੀ ਦੇ ਦੌਰਾਨ ਭੜਕ ਸਕਦੀ ਹੈ ਹਿੰਸਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਚੰਦੋਲੀ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਉਸ ਸਾਂਸਦੀ ਖੇਤਰ ਵਿਚ ਵੋਟਾਂ ਪੈਣ ਤੋਂ ਇਕ ਦਿਨ ਬਾਅਦ ਇਕ ਸਟ੍ਰਾਂਗ ਰੂਮ ਦੇ ਬਾਹਰ ਵੋਟਿੰਗ ਮਸ਼ੀਨ ਉਤਾਰਦੇ ਹੋਏ

Lok Sabha Election

ਨਵੀਂ ਦਿੱਲੀ- ਵੋਟਾਂ ਦੀ ਗਿਣਤੀ ਦੇ ਅਨੁਸਾਰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਸੰਭਾਵਿਕ ਹਿੰਸਾ ਭੜਕਣ ਦੇ ਅੰਦਾਜੇ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਸਾਰੇ ਰਾਜਾਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰ ਵੱਲੋਂ ਜਾਰੀ ਇਹ ਐਡਵਾਇਜਰੀ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿਚ ਕੁਸ਼ਵਾਹਾ ਨੇ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਲੋਕਾਂ ਦੀ ਵੋਟਾਂ ਨੂੰ ਚੁਰਾਉਣ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ‘ਖੂਨ ਖਰਾਬਾ’ ਹੋ ਜਾਵੇਗਾ। ਬਿਹਾਰ ਵਿਚ ਬੀਜੇਪੀ ਦੇ ਸਾਥੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕੁਸ਼ਵਾਹਾ ਦੀ ਇਸ ਧਮਕੀ ਦਾ ਜਵਾਬ ਦਿੱਤਾ।

ਪਾਸਵਾਨ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਵੱਲੋਂ ਮੰਗਲਵਾਰ ਦੀ ਸ਼ਾਮ ਨੂੰ ਦਿੱਤੇ ਗਏ ਐਨਡੀਏ ਦੇ ਡਿਨਰ ਤੋਂ ਬਾਅਦ ਕਿਹਾ ਕਿ ਇਸਦਾ ‘ਮੁੰਹਤੋੜ ਜਵਾਬ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬਿਆਨ ਵਿਚ ਕਿਹਾ “ਗ੍ਰਹਿ ਮੰਤਰਾਲਾ ਨੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਹਾ ਹੈ ਕਿ ਉਹ ਵੋਟਾਂ ਦੀ ਗਿਣਤੀ ਵਾਲੇ ਕੇਂਦਰ ਦੀ ਸੁਰੱਖਿਆ ਵਧਾਉਣ ਦੇ ਨਾਲ ਹੀ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਏ ਰੱਖਣ ਲਈ ਸਖ਼ਤ ਕਦਮ ਚੁੱਕਣਗੇ। ਗ੍ਰਹਿ ਮੰਤਰਾਲੇ ਨੇ ਇਹ ਜਨਤਕ ਨਹੀਂ ਕੀਤਾ ਕਿ ਉਹ ਕਿਹੜੀ ਵਜਾ ਹੈ ਜਿਸਦੀ ਵਜਾ ਨਾਲ ਉਹਨਾਂ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਡਵਾਇਜਰੀ ਜਾਰੀ ਕਰਨੀ ਪਈ।

ਉਹਨਾਂ ਨੇ ਸਿਰਫ ਇਹ ਦੱਸਿਆ ਕਿ ਇਸਦੇ ਪਿੱਛੇ ਕਈ ਬਿਆਨਾਂ ਵਿਚ ਵੋਟਾਂ ਵਾਲੇ ਦਿਨ ਹਿੰਸਾ ਅਤੇ ਨੁਕਸਾਨ ਪਹੁੰਚਾਉਣ ਵਰਗੀਆਂ ਗੱਲਾਂ ਨੂੰ ਲੈ ਕੇ ਇਹ ਹਾਈ ਅਲਰਟ ਜਾਰੀ ਕੀਤਾ ਗਿਆ। ਕੇਂਦਰ ਦੇ ਵੱਲੋਂ ਇਹ ਅਚਾਨਕ ਐਡਵਾਇਜਰੀ ਅਜਿਹੇ ਸਮੇਂ ਤੇ ਜਾਰੀ ਕੀਤੀ ਗਈ ਹੈ ਜਦੋਂ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਉੱਤੇ ਹਮਲਾਵਰ ਰੁੱਖ ਅਖਤਿਆਰ ਕਰਦੇ ਹੋਏ ਸੱਤਾਧਾਰੀ ਗੰਢ-ਜੋੜ ਦੇ ਪੱਖ ਵਿਚ ਫੈਸਲੇ ਦੇਣ ਦਾ ਦੋਸ਼ ਲਗਾਇਆ ਹੈ। ਵਿਰੋਧੀ ਦਲ ਕਾਫ਼ੀ ਲੰਬੇ ਸਮੇਂ ਤੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਭਰੋਸੇ ਯੋਗਤਾ ਉੱਤੇ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਸਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

ਇਹ ਚਿੰਤਾ ਉਹਨਾਂ ਨੂੰ ਉਸ ਸਮੇਂ ਤੰਗ ਕਰ ਰਹੀ ਸੀ ਜਦੋਂ ਇਕ ਵੀਡੀਓ ਵਿਚ ਦਿਖਾਇਆ ਗਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨੂੰ ਇਕ ਜਗਾਂ ਤੋਂ ਦੂਜੀ ਜਗਾਂ ਤੇ ਲਿਜਾਇਆ ਜਾ ਰਿਹਾ ਸੀ। ਉੱਤਰ ਪ੍ਰਦੇਸ਼ ਦੇ ਚੰਦੋਲੀ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਉਸ ਸਾਂਸਦੀ ਖੇਤਰ ਵਿਚ ਵੋਟਾਂ ਪੈਣ ਤੋਂ ਇਕ ਦਿਨ ਬਾਅਦ ਇਕ ਸਟ੍ਰਾਂਗ ਰੂਮ ਦੇ ਬਾਹਰ ਵੋਟਿੰਗ ਮਸ਼ੀਨ ਉਤਾਰਦੇ ਹੋਏ ਦੇਖੇ।

ਚੋਣ ਕਮਿਸ਼ਨ ਨੇ ਅਧਿਕਾਰੀਆਂ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਵੀਡੀਓ ਵਿਚ ਜਿਹੜੇ ਡਿਵਾਇਜ਼ ਦੇਖੇ ਗਏ ਸੀ ਉਹ ਰਿਜ਼ਰਵ ਈਵੀਐਮ ਸਨ ਪਰ ਚੋਣ ਕਮਿਸ਼ਨ ਤੋਂ ਇਹ ਸਭ ਪੁੱਛਿਆ ਗਿਆ ਹੈ ਕਿ ਕਿਉਂ ਵੋਟਾਂ ਪੈਣ ਤੋਂ ਇਕ ਦਿਨ ਬਾਅਦ ਇਸਨੂੰ ਲਿਆਦਾ ਗਿਆ ਜਦੋਂ ਕਿ ਪ੍ਰੋਟੋਕਾਲ ਦੇ ਮੁਤਾਬਿਕ ਚੋਣਾਂ ਦੇ ਦਿਨ ਈਵੀਐਮ ਦੀ ਵਰਤੋਂ ਤੋਂ ਬਾਅਦ ਬਾਕੀ ਈਵੀਐਮ ਨੂੰ ਗੋਦਾਮ ਵਿਚ ਭੇਜਿਆ ਜਾਣਾ ਚਾਹੀਦਾ ਹੈ।