China ਬਣਾ ਰਿਹਾ ਹੈ ਸੂਰਜ, ਇਸ ਸਾਲ ਦੇ ਅੰਤ ਤਕ ਹੋ ਜਾਵੇਗਾ ਤਿਆਰ!
ਇਸ ਦੌਰਾਨ ਊਰਜਾ 15 ਮਿਲੀਅਨ ਡਿਗਰੀ ਸੈਲਸੀਅਸ...
ਨਵੀਂ ਦਿੱਲੀ: ਵਿਗਿਆਨੀ ਲਗਾਤਾਰ ਕਹਿ ਰਹੇ ਹਨ ਕਿ ਸੂਰਜ ਦੀ ਰੌਸ਼ਨੀ ਘੱਟ ਰਹੀ ਹੈ। ਨਾਸਾ ਦੀ ਖੋਜ ਵੀ ਇਹੀ ਕਹਿੰਦੀ ਹੈ ਕਿ ਸੂਰਜ ਗਲੈਕਸੀ ਦੇ ਦੂਜੇ ਤਾਰਿਆਂ ਨਾਲੋਂ ਤੇਜ਼ੀ ਨਾਲ ਕਮਜ਼ੋਰ ਹੋ ਰਿਹਾ ਹੈ। ਇਸ ਦੇ ਕਾਰਨ ਧਰਤੀ ਉੱਤੇ ਬਰਫ਼ ਯੁੱਗ ਵਰਗੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਚੀਨ ਹੁਣ ਨਕਲੀ ਸੂਰਜ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਉਹਨਾਂ ਦਾਅਵਾ ਕੀਤਾ ਹੈ ਕਿ ਇਹ ਅਸਲੀ ਸੂਰਜ ਨਾਲੋਂ ਲਗਭਗ 13 ਗੁਣਾ ਵਧੇਰੇ ਰੌਸ਼ਨੀ ਅਤੇ ਗਰਮੀ ਦੇਵੇਗਾ।
ਚੀਨ (China) ਵਿੱਚ ਵਿਗਿਆਨੀ ਨਕਲੀ ਸੂਰਜ ਤਿਆਰ ਕਰਨ ਵਿੱਚ ਸਫਲ ਹੋਏ ਹਨ। ਇਹ ਅਜਿਹਾ ਪ੍ਰਮਾਣੂ ਮਿਸ਼ਰਣ (Nnuclear Fusion) ਹੈ ਜੋ ਅਸਲ ਸੂਰਜ ਨਾਲੋਂ 13 ਗੁਣਾ ਵਧੇਰੇ ਊਰਜਾ ਦੇਵੇਗਾ। ਇਹ ਖੋਜ (research) ਜੋ ਕਿ ਕਈ ਸਾਲਾਂ ਤੋਂ ਚੱਲ ਰਹੀ ਹੈ ਹਾਲ ਹੀ ਵਿੱਚ ਪੂਰੀ ਕੀਤੀ ਗਈ ਹੈ। Artificial sun ਦੇ ਇਸ ਪ੍ਰਾਜੈਕਟ ਨਾਲ ਜੁੜੇ ਇਕ ਵਿਗਿਆਨੀ Duan Xuru ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ਸਾਲ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਇਹ ਖ਼ਬਰ sciencealert ਵਿਚ ਸਾਹਮਣੇ ਆਈ ਹੈ। ਸਿਰਫ ਚੀਨ ਹੀ ਨਹੀਂ ਦੁਨੀਆ ਦੇ ਸਾਰੇ ਦੇਸ਼ ਸੂਰਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਗਰਮ ਪਲਾਜ਼ਮਾ ਨੂੰ ਇਕ ਜਗ੍ਹਾ ਰੱਖਣਾ ਅਤੇ ਇਸ ਨੂੰ ਫਿਊਜ਼ਨ ਤੱਕ ਉਸੇ ਸਥਿਤੀ ਵਿਚ ਰੱਖਣ ਸਮੇਂ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਸੀ। ਇਹ ਪ੍ਰਾਜੈਕਟ ਚੀਨ ਵਿਚ 2006 ਤੋਂ ਚੱਲ ਰਿਹਾ ਹੈ।
ਨਕਲੀ ਸੂਰਜ ਦਾ ਨਾਮ HL-2M ਰੱਖਿਆ ਗਿਆ ਹੈ ਜੋ ਕਿ ਚੀਨ ਨੈਸ਼ਨਲ ਪ੍ਰਮਾਣੂ ਨਿਗਮ ਅਤੇ ਸਾਊਥ-ਵੈਸਟਰਨ ਇੰਸਟੀਚਿਊਟ ਆਫ ਫਿਜ਼ਿਕਸ ਦੇ ਵਿਗਿਆਨੀਆਂ ਦੁਆਰਾ ਬਣਾਇਆ ਗਿਆ ਹੈ। ਦਸ ਦਈਏ ਕਿ ਨਕਲੀ ਸੂਰਜ ਬਣਾਉਣ ਦੀ ਇਹ ਕੋਸ਼ਿਸ਼ ਕਈ ਸਾਲਾਂ ਤੋਂ ਚੱਲ ਰਹੀ ਸੀ ਤਾਂ ਜੋ ਖਰਾਬ ਮੌਸਮ ਵਿੱਚ ਵੀ ਸੂਰਜੀ ਊਰਜਾ ਬਣਾਈ ਜਾ ਸਕੇ ਅਤੇ ਇਸ ਦੀ ਵਰਤੋਂ ਕੀਤੀ ਜਾ ਸਕੇ।
ਇਸ ਦਿਸ਼ਾ ਵਿਚ ਵਰਤੋਂ ਲਈ ਰਿਐਕਟਰ ਚੀਨ ਦੇ Leshan ਸ਼ਹਿਰ ਵਿਚ ਤਿਆਰ ਕਰ ਕੇ ਕੰਮ ਸ਼ੁਰੂ ਕੀਤਾ ਗਿਆ ਸੀ। ਨਕਲੀ ਸੂਰਜ ਬਣਾਉਣ ਲਈ ਹਾਈਡਰੋਜਨ ਗੈਸ ਨੂੰ 50 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਤੇ ਗਰਮ ਕੀਤਾ ਗਿਆ ਜਿਸ ਨਾਲ ਤਾਪਮਾਨ 102 ਸੈਕਿੰਡ ਲਈ ਸਥਿਰ ਰਿਹਾ। ਅਸਲ ਸੂਰਜ ਵਿਚ ਹੀਲੀਅਮ ਅਤੇ ਹਾਈਡਰੋਜਨ ਵਰਗੀਆਂ ਗੈਸਾਂ ਉੱਚ ਤਾਪਮਾਨ ਤੇ ਪ੍ਰਤੀਕ੍ਰਿਆ ਕਰਦੀਆਂ ਹਨ।
ਇਸ ਦੌਰਾਨ ਊਰਜਾ 15 ਮਿਲੀਅਨ ਡਿਗਰੀ ਸੈਲਸੀਅਸ ਤੱਕ ਜਾਰੀ ਹੁੰਦੀ ਹੈ। ਇਸ ਉੱਚ ਊਰਜਾ ਦੇ ਤਾਪਮਾਨ ਨੂੰ ਪੈਦਾ ਕਰਨ ਲਈ ਇੱਕ ਲੰਮਾ ਪ੍ਰਯੋਗ ਕੀਤਾ। ਇਸ ਦੇ ਪਰਮਾਣੂ ਸੂਰਜ ਨੂੰ ਬਣਾਉਣ ਸਮੇਂ ਪ੍ਰਯੋਗਸ਼ਾਲਾ ਵਿਚ ਭੰਗ ਹੋ ਗਏ ਸਨ। ਪਲਾਜ਼ਮਾ ਰੇਡੀਏਸ਼ਨ ਨੇ ਸੂਰਜ ਦਾ ਔਸਤਨ ਤਾਪਮਾਨ ਪੈਦਾ ਕੀਤਾ ਜਿਸ ਤੋਂ ਬਾਅਦ ਉਸ ਤਾਪਮਾਨ ਤੋਂ ਫਿਊਜ਼ਨ ਪ੍ਰਤੀਕ੍ਰਿਆ ਪ੍ਰਾਪਤ ਕੀਤੀ ਗਈ। ਤਦ ਇਸ ਅਧਾਰ ਤੇ ਅਣੂਆਂ ਦੇ ਟੁਕੜੇ ਬਣੇ ਜਿਸ ਕਾਰਨ ਉਹਨਾਂ ਨੇ ਵੱਡੀ ਮਾਤਰਾ ਵਿੱਚ ਊਰਜਾ ਦਾ ਨਿਕਾਸ ਕੀਤਾ।
ਇਸ ਪ੍ਰਕਿਰਿਆ ਨੂੰ ਬਾਰ ਬਾਰ ਦੁਹਰਾਇਆ ਗਿਆ। ਇਸ ਦੌਰਾਨ ਇਹ ਵੀ ਹੋਇਆ ਕਿ ਪ੍ਰਮਾਣੂ ਫਿਊਜ਼ਨ ਚੈਂਬਰ ਦਾ ਮੂਲ ਭਾਗ ਇਸ ਤਾਪਮਾਨ ਦੇ ਅੱਗੇ ਟਿਕ ਨਹੀਂ ਸਕਦਾ। ਕਈ ਕੋਸ਼ਿਸ਼ਾਂ ਤੋਂ ਬਾਅਦ ਆਖਰ ਸਫ਼ਲਤਾ ਮਿਲੀ। ਇਸ ਦੌਰਾਨ ਦੇਖਿਆ ਗਿਆ ਕਿ ਨਕਲੀ ਸੂਰਜ ਤੇ ਇਸ ਪ੍ਰਯੋਗ ਵਿਚ ਅਸਲੀ ਸੂਰਜ ਤੋਂ ਵੀ ਜ਼ਿਆਦਾ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਇਹ ਊਰਜਾ 200 ਮਿਲੀਅਨ ਡਿਗਰੀ ਸੈਲਸੀਅਸ ਸੀ ਯਾਨੀ ਅਸਲ ਸੂਰਜ ਤੋਂ 13 ਗੁਣਾ ਜ਼ਿਆਦਾ।
ਇਹ ਇੰਵੈਨਸ਼ਨ ਉਸ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਤਹਿਤ ਨਿਊਕਲੀਅਰ ਫਿਊਜ਼ਨ ਨਾਲ ਸਾਫ-ਸੁਥਰੀ ਐਨਰਜੀ ਪ੍ਰਾਪਤ ਕੀਤੀ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਸੂਰਜ ਦੀ ਨਕਲ ਦੇ ਤਰੀਕੇ ਨਾਲ ਮਿਲਣ ਜਾ ਰਹੀ ਊਰਜਾ ਐਨਰਜੀ ਦੇ ਦੂਜੇ ਸਰੋਤਾਂ ਤੋਂ ਕਿਤੇ ਜ਼ਿਆਦਾ ਸਸਤੀ ਅਤੇ ਵਾਤਾਵਾਰਨ ਲਈ ਘਟ ਹਾਨੀਕਾਰਕ ਹੈ।
ਜੇ ਇਹ ਪ੍ਰਯੋਗ ਲਾਗੂ ਕੀਤਾ ਜਾ ਸਕੇ ਤਾਂ ਜੈਵਿਕ ਇੰਧਨਾਂ ਤੇ ਨਿਰਭਰਤਾ ਘਟ ਜਾਵੇਗੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਸੂਰਜ ਵਿਚ ਪੈਦਾ ਕੀਤੀ ਗਈ ਪ੍ਰਮਾਣੂ ਊਰਜਾ ਨੂੰ ਵਿਸ਼ੇਸ਼ ਤਕਨੀਕ ਨਾਲ ਵਾਤਾਵਾਰਨ ਲਈ ਸੁਰੱਖਿਅਤ ਗ੍ਰੀਨ ਊਰਜਾ ਵਿਚ ਬਦਲਿਆ ਜਾ ਸਕੇਗਾ। ਜਿਸ ਨਾਲ ਧਰਤੀ ਤੇ ਊਰਜਾ ਦਾ ਵਧਦਾ ਸੰਕਟ ਤਰੀਕਿਆਂ ਤੋਂ ਦੂਰ ਕੀਤਾ ਜਾ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।