ਸੀ.ਆਈ.ਐਸ.ਈ.ਈ ਨੇ ਡੇਟਸ਼ੀਟ ਜਾਰੀ ਕੀਤੀ
ਕੌਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆ ਸੀਆਈਐਸਈਈ ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ)
File Photo
ਨਵੀਂ ਦਿੱਲੀ, 22 ਮਈ : ਕੌਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆ ਸੀਆਈਐਸਈਈ ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ) ਦੀਆਂ ਬਾਕੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ। ਆਈਸੀਐਸਸੀ ਦੀ 10ਵੀਂ ਦੀ ਪ੍ਰੀਖਿਆ 2 ਜੁਲਾਈ ਤੋਂ 12 ਜੁਲਾਈ ਅਤੇ ਆਈਐਸਸੀ ਦੀ 12ਵੀਂ ਦੀ ਪ੍ਰੀਖਿਆ 1 ਤੋਂ 14 ਜੁਲਾਈ ਤਕ ਹੋਵੇਗੀ। ਇਮਤਿਹਾਨ ਕੁੱਲ 14 ਵਿਸ਼ਿਆਂ ਦੇ ਲਏ ਜਾਣਗੇ।
ਬੋਰਡ ਨੇ ਡੇਟਸ਼ੀਟ ਜਾਰੀ ਕਰਨ ਦੇ ਨਾਲ ਇਹ ਵੀ ਕਿਹਾ ਹੈ ਕਿ ਸਾਰੇ ਵਿਦਿਆਰਥੀਆਂ ਅਪਣੇ ਨਾਲ ਸੈਨੇਟਾਈਜ਼ਰ ਅਤੇ ਮਾਸਕ ਲੈ ਕੇ ਆਉਣ। ਪ੍ਰੀਖਿਆ ਕੇਂਦਰਾਂ ’ਤੇ ਸਮਾਜਕ ਦੂਰੀ ਬਣਾਈ ਰੱਖੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਤੈਅ ਸਮੇਂ ਤੋਂ ਪਹਿਲਾਂ ਆਉਣਗੇ। (ਏਜੰਸੀ)