Hydroxychloroquine ਦੇ ਇਸਤੇਮਾਲ ਦਾ ਦਾਇਰਾ ਵਧਿਆ, ICMR ਨੇ ਜਾਰੀ ਕੀਤੀਆਂ Guidelines

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਹਸਪਤਾਲਾਂ ਵਿਚ ਕੰਮ ਕਰਨ ਵਾਲੇ...

Icmr issues revised advisory on use of hydroxychloroquine for health workers

 ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਹਾਈਡਰੋਕਸਾਈ ਕਲੋਰੋਕਿਨ (HCQ) ਦੇ ਇਸਤੇਮਾਲ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ। ਹਾਈਡਰੋਕਸਾਈ ਕਲੋਰੋਕਿਨ ਦਵਾਈ ਦੇ ਇਸਤੇਮਾਲ ਦਾ ਹੁਣ ਦਾਇਰਾ ਵਧਾ ਦਿੱਤਾ ਗਿਆ ਹੈ। ਗਾਈਡਲਾਈਨ ਮੁਤਾਬਕ ਸਾਵਧਾਨੀ ਦੇ ਤੌਰ ਤੇ ਇਹ ਦਵਾਈ ਉਹ ਸਾਰੇ ਹੈਲਥ ਕੇਅਰ ਵਰਕਰ ਲੈ ਸਕਦੇ ਹਨ ਜਿਹਨਾ ਵਿਚ ਇਹ ਲੱਛਣ ਨਹੀਂ ਹਨ।

ਇਸ ਤੋਂ ਇਲਾਵਾ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਅਸਿਮਪਟੋਮੈਟਿਕ ਸਿਹਤ ਦੇਖਭਾਲ, ਕੰਟੇਨਮੈਂਟ ਜ਼ੋਨ ਵਿਚ ਤੈਨਾਤ ਫ੍ਰੰਟਲਾਈਨ ਵਰਕਰਸ ਅਤੇ ਕੋਰੋਨਾ ਨਾਲ ਜੁੜੀਆਂ ਗਤੀਵਿਧੀਆਂ ਵਿਚ ਸ਼ਾਮਿਲ ਪੁਲਿਸ ਅਧਿਕਾਰੀ, ਅਰਧ ਫ਼ੌਜ ਬਲ ਵੀ ਇਹ ਦਵਾਈ ਲੈ ਸਕਦੇ ਹਨ।

ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਹ ਸਾਰੇ ਜਿਹੜੇ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਹੈ, ਉਹ ਵੀ ਇਹ ਦਵਾਈ ਲੈ ਸਕਦੇ ਹਨ ਹਾਲਾਂਕਿ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਮਿਲੇ ਹਨ। ਪੁਸ਼ਟੀ ਕੀਤੇ ਕੇਸ ਵਾਲੇ ਪਰਿਵਾਰ ਵਿੱਚ ਜਿਹੜੇ ਅਜੇ ਤਕ ਲੱਛਣ ਨਹੀਂ ਹਨ ਉਹਨਾਂ ਨੂੰ ਇਸ ਦਵਾਈ ਨੂੰ ਸਿਰਫ ਤਿੰਨ ਹਫ਼ਤਿਆਂ ਲਈ ਲੈਣਗੇ। ਉਨ੍ਹਾਂ ਨੂੰ ਪਹਿਲੇ ਦਿਨ 400 ਮਿਲੀਗ੍ਰਾਮ ਦਿਨ ਵਿਚ ਦੋ ਵਾਰ ਲੈਣਾ ਪੈਂਦਾ ਹੈ।

ਇਸ ਤੋਂ ਬਾਅਦ ਤੁਹਾਨੂੰ ਅਗਲੇ 3 ਹਫਤਿਆਂ ਲਈ ਹਰ ਰੋਜ਼ ਇੱਕ ਦਵਾਈ ਲੈਣੀ ਪਵੇਗੀ। ਹਾਲਾਂਕਿ ਇਹ ਦਵਾਈ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਹੀ ਦਵਾਈਆਂ ਸਿਰਫ ਡਾਕਟਰਾਂ ਦੀ ਸਲਾਹ 'ਤੇ ਮੈਡੀਕਲ ਦੁਕਾਨ ਤੋਂ ਉਪਲਬਧ ਹੋਣਗੀਆਂ।

ਸਿਹਤ ਸੰਭਾਲ ਕਰਮਚਾਰੀਆਂ ਦੇ ਮੈਂਬਰ ਕੋਵਿਡ -19 ਹਸਪਤਾਲ ਵਿਚ ਜਾਂ ਕੰਟੇਨਮੈਂਟ ਜ਼ੋਨ ਜਾਂ ਨਾਨ-ਕੋਰੋਨਾ ਹਸਪਤਾਲ ਵਿਚ ਹੈਲਥ ਕੇਅਰ ਵਰਕਸ ਨੂੰ ਇਸ ਦਵਾਈ ਦਾ 7 ਹਫ਼ਤਿਆਂ ਲਈ ਸੇਵਨ ਕਰਨਾ ਚਾਹੀਦਾ ਹੈ। ਪਹਿਲੇ ਦਿਨ ਵਿਚ ਦੋ ਵਾਰ 400 ਮਿਲੀਗ੍ਰਾਮ ਅਤੇ ਇਸ ਤੋਂ ਬਾਅਦ ਹਰ ਰੋਜ਼ ਇਕ ਗੋਲੀ ਖਾਣਾ ਨਾਲ। ਹਾਇਡਰੋਕਸਾਈ ਕਲੋਰੋਕਿਨ ਆਮ ਤੌਰ 'ਤੇ ਗਠੀਏ ਵਰਗੀ ਬਿਮਾਰੀ ਲਈ 8 ਹਫ਼ਤੇ ਦੇ ਦਿੱਤੀ ਜਾਂਦੀ ਹੈ।

ਇਹ ਪਹਿਲਾਂ ਹੀ ਡਾਕਟਰੀ ਅਭਿਆਸ ਵਿਚ ਹੈ। ਸਾਵਧਾਨੀ ਦੇ ਤੌਰ ਤੇ ਜਿਹੜੇ ਲੋਕ ਹਾਈਡ੍ਰੋਕਸਕਾਈ ਕਲੋਰੋਕੋਇਨ ਦਵਾਈ ਖਾਂਦੇ ਹਨ ਉਨ੍ਹਾਂ ਨੂੰ ਇਕ ਵਾਰ ECG ਕਰਵਾਉਣਾ ਚਾਹੀਦਾ ਹੈ। Cardiovascular ਨਾਲ ਸਬੰਧਤ ਸ਼ਿਕਾਇਤਾਂ ਜਿਵੇਂ ਕਿ  ਛਾਤੀ ਵਿੱਚ ਦਰਦ ਹੋਣ ਦੀ ਸਥਿਤੀ ਵਿੱਚ ਈ.ਸੀ.ਜੀ. ਜਿਹੜੇ ਲੋਕ ਸੱਤ ਹਫ਼ਤਿਆਂ ਲਈ ਸਾਵਧਾਨੀ ਵਜੋਂ ਇਸ ਦਵਾਈ ਨੂੰ ਲੈ ਰਹੇ ਹਨ, ਉਨ੍ਹਾਂ ਨੂੰ ਦਵਾਈ ਨੂੰ ਅੱਗੇ ਜਾਰੀ ਰੱਖਣ ਲਈ ECG ਲੈਣੀ ਪਵੇਗੀ।

ਉੱਥੇ ਹੀ ਘੱਟੋ ਘੱਟ ਈਸੀਜੀ ਕਰਨੀ ਪਵੇਗੀ ਜਦੋਂ ਇਹ ਦਵਾਈ ਸਾਵਧਾਨੀ ਵਜੋਂ ਦਿੱਤੀ ਜਾ ਰਹੀ ਹੈ। ਕਿਸੇ ਕੰਫਰਮ ਕੇਸ ਦੇ ਸੰਪਰਕ ਵਿਚ ਆਏ ਪਰਿਵਾਰ ਦੇ ਲੋਕ ਜਿਹਨਾਂ ਨੂੰ ਸਾਵਧਾਨੀ ਦੇ ਤੌਰ ਤੇ ਦਵਾਈ ਦਿੱਤੀ ਜਾ ਰਹੀ ਹੈ ਜੇ ਉਹਨਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਤੁਰੰਤ ਦਵਾਈ ਬੰਦ ਕਰ ਕੇ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।