ਰੀਜ਼ਰਵ ਬੈਂਕ ਦੇ ਫ਼ੈਸਲਿਆਂ ਤੋਂ ਭਿਆਨਕ ਮੰਦੀ ਦੇ ਸੰਕੇਤ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਰੀਜ਼ਰਵ ਬੈਂਕ ਵਲੋਂ ਰੇਪੋ ਦਰ ’ਚ ਕਮੀ ਕੀਤੇ ਜਾਣ,

File Photo

ਨਵੀਂ ਦਿੱਲੀ, 22 ਮਈ: ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਰੀਜ਼ਰਵ ਬੈਂਕ ਵਲੋਂ ਰੇਪੋ ਦਰ ’ਚ ਕਮੀ ਕੀਤੇ ਜਾਣ, ਵਿਕਾਸ ਦਰ ਦੇ ਨਾਕਾਰਾਤਮਕ ਰਹਿਣ ਦਾ ਅਨੁਮਾਨ ਲਗਾਏ ਜਾਣ ਅਤੇ ਕਰਜ਼ੇ ’ਤੇ ਵਿਆਜ ਦਰ ਦੇ ਭੁਗਤਾਨ ’ਚ ਮੋਹਲਤ ਤਿੰਨ ਮਹੀਨੇ ਵਧਾਏ ਜਾਣ ਦੇ ਫ਼ੈਸਲਿਆਂ ਨਾਲ ਦੇਸ਼ ’ਚ ਭਿਆਨਕ ਮੰਦੀ ਦੇ ਸੰਕੇਤ ਮਿਲਦੇ ਹਨ। ਪਾਰਟੀ ਦੇ ਬੁਲਾਰੇ ਗੌਰਮ ਵੱਲਭ ਨੇ ਕਿਹਾ, ‘‘ਰੇਪੋ ਦਰ ’ਚ ਕਮੀ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਕਰਜ਼ੇ ਦੀ ਮੰਗ ਨਹੀਂ ਹੈ। ਹਾਂ, ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਸਸਤਾ ਕਰਜ਼ਾ ਲੈਣ ਦਾ ਫ਼ਾਇਦਾ ਹੋ ਸਕਦਾ ਹੈ। ਸਾਡੇ ਉਪਰ ਇਸ ਦਾ ਬਹੁਤ ਬੁਰਾ ਅਸਰ ਪਵੇਗਾ ਕਿ ਐਫ਼.ਡੀ. ਅਤੇ ਬੱਚਤ ਖਾਤੇ ’ਤੇ ਵਿਆਜ ਘੱਟ ਹੋ ਜਾਵੇਗਾ।’’ (ਪੀਟੀਆਈ)