ਸੁੱਤੇ ਪ੍ਰਵਾਸੀਆਂ ਨੂੰ ਟਰੱਕ ਨੇ ਦਰੜਿਆ, ਤਿੰਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ’ਚ ਪ੍ਰਵਾਸੀ ਮਜ਼ਦੂਰਾਂ ਨਾਲ ਹਾਦਸੇ ਹੋਣੇ ਬੰਦ ਨਹੀਂ ਹੋ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਮਜ਼ਦੂਰਾਂ ਨਾਲ ਹਾਦਸਾ ਵਾਪਰ ਗਿਆ।

File Photo

ਮਿਰਜ਼ਾਪੁਰ, 22 ਮਈ : ਤਾਲਾਬੰਦੀ ’ਚ ਪ੍ਰਵਾਸੀ ਮਜ਼ਦੂਰਾਂ ਨਾਲ ਹਾਦਸੇ ਹੋਣੇ ਬੰਦ ਨਹੀਂ ਹੋ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਮਜ਼ਦੂਰਾਂ ਨਾਲ ਹਾਦਸਾ ਵਾਪਰ ਗਿਆ। ਇਥੇ ਸੜਕ ਕੰਢੇ ਸੌ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਵੱਡੇ ਟਰਾਲੇ ਨੇ ਦਰੜ ਦਿਤਾ। ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
 ਜਾਣਕਾਰੀ ਅਨੁਸਾਰ ਕੱੁਝ ਮਜ਼ਦੂਰ ਮੁੰਬਈ ਤੋਂ ਬਿਹਾਰ ਜਾਣ ਲਈ ਇਨੋਵਾ ਗੱਡੀ ’ਚ ਨਿਕਲੇ ਸਨ। ਰਾਤ ਨੂੰ ਡਰਾਈਵਰ ਨੇ ਲਾਲਗੰਜ ਨੇੜੇ ਕਾਰ ਨੂੰ ਰੋਕਿਆ ਅਤੇ ਆਰਾਮ ਕਰਨ ਲੱਗੇ। ਸਾਰੇ ਮਜ਼ਦੂਰ ਵੀ ਹੇਠਾਂ ਉਤਰ ਗਏ ਅਤੇ ਸੜਕ ਕੰਢੇ ਹੀ ਸੌਂ ਗਏ। ਸਵੇਰੇ ਅਚਾਨਕ ਦੂਜੇ ਪਾਸਿਉਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦਾ ਸਟੇਅਰਿੰਗ ਫ਼ੇਲ ਹੋ ਗਿਆ ਅਤੇ ਉਹ ਸੜਕ ਕਿਨਾਰੇ ਸੁੱਤੇ ਮਜ਼ਦੂਰਾਂ ’ਤੇ ਚੜ੍ਹ ਗਿਆ।
ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਕਾਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਵੀ ਰਾਹਤ ਕਾਰਜ ਸ਼ੁਰੂ ਕਰ ਦਿਤੇ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਸੀਐਚਸੀ ਭੇਜਿਆ ਗਿਆ। ਚਾਰ ਲੋਕਾਂ ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਬੀਐਚਯੂ ਦੇ ਟਰਾਮਾ ਸੈਂਟਰ ਰੈਫ਼ਰ ਕਰ ਦਿਤਾ ਗਿਆ ਹੈ।     (ਏਜੰਸੀ)