2-3 ਹਫ਼ਤਿਆਂ ਤੱਕ ਇੱਕੋ ਮਾਸਕ ਪਾਉਣ ਨਾਲ ਹੋ ਸਕਦਾ ਹੈ ਬਲੈਕ ਫੰਗਸ - AIIMS ਡਾਕਟਰ
''ਮਰੀਜ਼ਾਂ ਨੂੰ ਸਿਲੰਡਰਾਂ ਤੋਂ ਸਿੱਧੇ ਠੰਢੀ ਆਕਸੀਜਨ ਦੇਣਾ ਵੀ ਖ਼ਤਰਨਾਕ''
ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਅਜੇ ਵੀ ਜੂਝ ਰਿਹਾ ਹੈ ਇਸਦੇ ਵਿਚਕਾਰ ਬਲੈਕ ਫੰਗਸ ਨਾਮ ਦੀ ਇਕ ਹੋਰ ਬੀਮਾਰੀ ਨੇ ਦਸਤਕ ਦੇ ਦਿੱਤੀ ਹੈ ਤੇ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪਰ ਇਸ ਮਹਾਂਮਾਰੀ ਦੇ ਫੈਲਣ ਪਿੱਛੇ ਇਕ ਹੈਰਾਨ ਕਰਨ ਵਾਲਾ ਕਾਰਨ ਸਾਹਮਣੇ ਆਇਆ ਹੈ।
ਏਮਜ਼ ਦੇ ਡਾਕਟਰ ਦੇ ਅਨੁਸਾਰ, ਜੇ ਉਹੀ ਇਕ ਮਾਸਕ ਨੂੰ ਲਗਾਤਾਰ ਦੋ ਤੋਂ ਤਿੰਨ ਹਫਤਿਆਂ ਵਰਤ ਰਹੇ ਹੋ ਤਾਂ ਇਹ ਬਲੈਕ ਫੰਗਸ ਦਾ ਕਾਰਨ ਬਣ ਸਕਦਾ ਹੈ
ਡਾ ਪੀ ਸ਼ਰਤ ਚੰਦਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸਿਲੰਡਰਾਂ ਤੋਂ ਸਿੱਧੇ ਠੰਢੀ ਆਕਸੀਜਨ ਦੇਣਾ ਬਹੁਤ ਖ਼ਤਰਨਾਕ ਹੈ। ਇਸਦੇ ਨਾਲ ਹੀ, ਉਹਨਾਂ ਨੇ ਕਿਹਾ ਕਿ ਦੋ ਤੋਂ ਤਿੰਨ ਹਫਤਿਆਂ ਤੱਕ ਇੱਕੋ ਮਾਸਕ ਦੀ ਵਰਤੋਂ ਕਰਨ ਨਾਲ ਬਲੈਕ ਫੰਗਸ ਦੀ ਲਾਗ ਦਾ ਖ਼ਤਰਾ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਮਾਮਲਿਆਂ ਨੂੰ ਘਟਾਉਣ ਲਈ ਐਂਟੀ-ਫੰਗਲ ਡਰੱਗ ਪੋਸਕੋਨਾਜ਼ੋਲ ਅਜਿਹੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਵਧੇਰੇ ਜੋਖਮ ਹੁੰਦਾ ਹੈ। ਫੰਗਲ ਸੰਕਰਮਣ ਕੋਈ ਨਵਾਂ ਨਹੀਂ ਹੁੰਦਾ, ਪਰ ਇਹ ਕਦੇ ਮਹਾਂਮਾਰੀ ਦੇ ਅਨੁਪਾਤ ਵਿਚ ਨਹੀਂ ਹੋਇਆ। ਸਾਨੂੰ ਸਹੀ ਕਾਰਨ ਨਹੀਂ ਪਤਾ ਕਿ ਇਹ ਮਹਾਂਮਾਰੀ ਦੇ ਅਨੁਪਾਤ ਤੱਕ ਕਿਉਂ ਪਹੁੰਚ ਰਿਹਾ ਹੈ।